ਪੰਜਾਬ ''ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ
Thursday, Nov 28, 2024 - 07:05 PM (IST)
ਤਰਨਤਾਰਨ- ਤਰਨਤਾਰਨ ਵਿਖੇ ਪੁਲਸ ਅਤੇ ਬਦਮਾਸ਼ਾਂ 'ਚ ਵੱਡਾ ਐਨਕਾਊਂਟਰ ਹੋਇਆ ਹੈ। ਜਾਣਕਾਰੀ ਮੁਤਾਬਕ ਐਨਕਾਊਂਟਰ ਪੱਟੀ ਦੇ ਪਿੰਡ ਪਰਿੰਗੜੀ ਨੇੜੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ ਲੁੱਟ-ਖੋਹ ਕਰਕੇ ਭੱਜ ਰਹੇ ਸੀ ਤਾਂ ਇਸ ਦੌਰਾਨ ਪੁਲਸ ਨੇ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਤੇ ਬਦਮਾਸ਼ਾਂ ਨੇ ਪੁਲਸ ਮੁਲਾਜ਼ਮਾਂ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ 'ਤੇ ਇਕ ਪੁਲਸ ਮੁਲਾਜ਼ਮ ਦੀ ਜਾਨ ਵਾਲ-ਵਾਲ ਬਚੀ, ਕਿਉਂਕਿ ਗੋਲੀ ਪੁਲਸ ਮੁਲਾਜ਼ਮ ਦੀ ਪੱਗ ਦੇ ਵਿੱਚੋਂ ਨਿਕਲੀ ਗਈ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਨਵੇਂ ਚੁਣੇ ਵਿਧਾਇਕ 2 ਦਸੰਬਰ ਨੂੰ ਚੁੱਕਣਗੇ ਸਹੁੰ, ਸ਼ਡਿਊਲ ਹੋਇਆ ਜਾਰੀ
ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਵੀ ਬਦਮਾਸ਼ਾਂ 'ਤੇ ਗੋਲੀ ਚਲਾਈ, ਜਿਸ ਕਾਰਨ ਅੰਗਰੇਜ਼ ਸਿੰਘ ਨਾਮਕ ਬਦਮਾਸ਼ ਦੇ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8