ਪੰਜਾਬ ''ਚ ਤਾੜ-ਤਾੜ ਚੱਲੀਆਂ ਗੋਲੀਆਂ, ਨਸ਼ਾ ਸਮੱਗਲਰਾਂ ਤੇ ਪੁਲਸ ਵਿਚਾਲੇ ਵੱਡਾ ਮੁਕਾਬਲਾ (Video)

Friday, Mar 07, 2025 - 10:29 PM (IST)

ਪੰਜਾਬ ''ਚ ਤਾੜ-ਤਾੜ ਚੱਲੀਆਂ ਗੋਲੀਆਂ, ਨਸ਼ਾ ਸਮੱਗਲਰਾਂ ਤੇ ਪੁਲਸ ਵਿਚਾਲੇ ਵੱਡਾ ਮੁਕਾਬਲਾ (Video)

ਪਟਿਆਲਾ (ਬਲਜਿੰਦਰ) - ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅੱਜ ਐੱਸ. ਐੱਚ. ਓ. ਅੰਮ੍ਰਿਤਵੀਰ ਸਿੰਘ ਚਹਿਲ ਦੀ ਅਗਵਾਈ ਹੇਠ ਜਦੋਂ ਨਸ਼ਾ ਸਮੱਗਿਲੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਸੰਦੀਪ ਕੁਮਾਰ ਉਰਫ ਦੇਵੀ ਦੀ ਨਿਸ਼ਾਨਦੇਹੀ ’ਤੇ ਹਥਿਆਰ ਦੀ ਰਿਕਵਰੀ ਕਰਵਾਉਣ ਗਈ ਤਾਂ ਉਸ ਨੇ ਪੁਲਸ ’ਤੇ ਫਾਇਰ ਕਰ ਦਿੱਤਾ। ਜਵਾਬ ’ਚ ਏ. ਐੱਸ. ਆਈ. ਨੇ ਵੀ ਫਾਇਰ ਕੀਤਾ, ਜਿਹੜਾ ਸੰਦੀਪ ਕੁਮਾਰ ਉਰਫ ਦੇਵੀ ਦੀ ਲੱਤ ’ਤੇ ਲੱਗਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਹ ਘਟਨਾ 23 ਨੰਬਰ ਫਾਟਕ ਦੇ ਕੋਲ ਦੀ ਹੈ।

ਐੱਸ. ਐੱਸ. ਪੀ. ਡਾ. ਨਾਨਕ ਸਿੰਘ ਅਤੇ ਐੱਸ. ਪੀ. ਸਿਟੀ ਵੈਭਵ ਚੌਧਰੀ ਵੀ ਮੌਕੇ ’ਤੇ ਪਹੁੰਚੇ ਗਏ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਸ ਐੱਸ. ਐੱਚ. ਓ. ਅੰਮ੍ਰਿਤਵੀਰ ਸਿੰਘ ਚਹਿਲ ਦੀ ਅਗਵਾਈ ਹੇਠ ਸੰਦੀਪ ਕੁਮਾਰ ਉਰਫ ਦੇਵੀ ਅਤੇ ਉਸ ਦੀ ਪਤਨੀ ਨੂੰ 1100 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਸ ਥਾਂ ’ਤੇ ਹਥਿਆਰ ਲੁਕਾਏ ਜਾਣ ਦੀ ਗੱਲ ਮੰਨੀ। ਜਦੋਂ ਪੁਲਸ ਪਾਰਟੀ ਉਸ ਨੂੰ ਹਥਿਆਰ ਦੀ ਰਿਕਵਰੀ ਲਈ ਲੈ ਕੇ ਆਈ ਤਾਂ ਉਸ ਨੇ ਕਾਲੇ ਲਿਫਾਫੇ ’ਚ ਦੱਬੇ ਪਿਸਤੌਲ ਕੱਢ ਕੇ ਏ. ਐੱਸ. ਆਈ. ’ਤੇ ਫਾਇਰ ਕਰ ਦਿੱਤਾ, ਜਿਸ ਵਿਚ ਏ. ਐੱਸ. ਆਈ. ਵਾਲ ਵਾਲ ਬਚੇ ਅਤੇ ਜਦੋਂ ਏ. ਐੱਸ. ਆਈ. ਨੇ ਜਵਾਬੀ ਫਾਇਰ ਕੀਤਾ ਤਾਂ ਉਹ ਸੰਦੀਪ ਕੁਮਾਰ ਦੇ ਪੱਟ ’ਤੇ ਲੱਗਿਆ, ਜਿਸ ’ਚ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ ਦੇਵੀ ਖਿਲਾਫ 25 ਕੇਸ ਦਰਜ ਹਨ, ਜਿਸ ’ਚ 20 ਚੋਰੀ ਅਤੇ 5 ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ। ਜਦੋਂ ਕਿ ਉਸ ਦੀ ਪਤਨੀ ਖਿਲਾਫ ਵੀ 5 ਕੇਸ ਦਰਜ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੰਦੀਪ ਕੁਮਾਰ ਨੇ ਪਿਸਟਲ ਦੇ ਨਾਲ 5 ਰੌਂਦ ਵੀ ਸਨ, ਜਿਨ੍ਹਾਂ ’ਚੋਂ ਇਕ ਲੋਡ ਸੀ। ਇਸ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।


author

Inder Prajapati

Content Editor

Related News