ਮੁਲਾਜ਼ਮ ਜਥੇਬੰਦੀ ਨੇ ਲਾਇਆ ਧਰਨਾ

Thursday, Oct 05, 2017 - 12:35 AM (IST)

ਮੁਲਾਜ਼ਮ ਜਥੇਬੰਦੀ ਨੇ ਲਾਇਆ ਧਰਨਾ

ਮਲੋਟ, (ਜ. ਬ.)- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀਆਂ 3 ਬ੍ਰਾਂਚਾਂ ਮਲੋਟ, ਗਿੱਦੜਬਾਹਾ ਤੇ ਕਿਲਿਆਂਵਾਲੀ ਵੱਲੋਂ ਅੱਜ ਕਾਰਜਕਾਰਨੀ ਇੰਜੀਨੀਅਰ ਤੇ ਸੈਨੀਟੇਸ਼ਨ ਮੰਡਲ ਮਲੋਟ ਖਿਲਾਫ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਜਥੇਬੰਦੀ ਦੇ ਚੇਅਰਮੈਨ ਸੁਰਜੀਤ ਸਿੰਘ ਗਿੱਲ ਤੇ ਸੂਬਾ ਜਨਰਲ ਸਕੱਤਰ ਪਵਨ ਕੁਮਾਰ ਮੋਂਗਾ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। 
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਸਿੱਧੂ, ਜੁਗਿੰਦਰ ਸ਼ਿਘ ਸਮਾਘ, ਬਹਾਦਰ ਸਿੰਘ ਲੁਹਾਰਾ, ਰਾਮਜੀ ਸਿੰਘ ਭਲਾਈਆਣਾ, ਵਿਜੈ ਕੁਮਾਰ, ਸੁਖਬੀਰ ਸਿੰਘ ਸੰਧੂ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਆਧਨੀਆ, ਜੱਸਵਿੰਦਰ ਸਿੰਘ ਵਾਲੀਆ, ਰਾਮ ਸਿੰਘ, ਕੁਲਦੀਪ ਚੰਦ ਸ਼ਰਮਾ, ਸੁਖਦੇਵ ਸਿੰਘ, ਮੋਤੀ ਰਾਮ, ਅਜੈ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੰਡਲ ਅਧੀਨ ਕੰਮ ਕਰਦੇ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ, ਜਦਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਕਈ ਵਾਰ ਮੰਗ ਪੱਤਰ ਦਿੱਤੇ ਗਏ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। 
ਮੀਟਿੰਗ ਦੌਰਾਨ ਕਈ ਵਾਰ ਜਥੇਬੰਦੀ ਨੂੰ ਮੰਗਾਂ ਹਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਅਜੇ ਤੱਕ ਕਿਸੇ ਸਮੱਸਿਆ ਦਾ ਨਿਪਟਾਰਾ ਨਹੀਂ ਹੋਇਆ, ਜਿਸ ਕਾਰਨ ਮਜਬੂਰ ਹੋ ਕੇ ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਹੀਂ ਕੀਤਾ ਗਿਆ ਤਾਂ 6 ਅਕਤੂਬਰ ਤੋਂ ਹਰ ਰੋਜ਼ ਧਰਨਾ ਦਿੱਤਾ ਜਾਵੇਗਾ।  


Related News