'ਅਜੇ ਸਾਡੀ ਕੁੜੀ ਦੇ ਹੱਥਾਂ ਦੀ ਮਹਿੰਦੀ ਵੀ...', ਰਾਣਾ ਬਲਾਚੌਰੀਆ ਦਾ 10 ਦਿਨ ਪਹਿਲਾਂ ਹੋਇਆ ਸੀ ਵਿਆਹ (ਤਸਵੀਰਾਂ)

Tuesday, Dec 16, 2025 - 01:08 PM (IST)

'ਅਜੇ ਸਾਡੀ ਕੁੜੀ ਦੇ ਹੱਥਾਂ ਦੀ ਮਹਿੰਦੀ ਵੀ...', ਰਾਣਾ ਬਲਾਚੌਰੀਆ ਦਾ 10 ਦਿਨ ਪਹਿਲਾਂ ਹੋਇਆ ਸੀ ਵਿਆਹ (ਤਸਵੀਰਾਂ)

ਮੋਹਾਲੀ (ਵੈੱਬ ਡੈਸਕ, ਜਸਬੀਰ ਜੱਸੀ) : ਮੋਹਾਲੀ ਦੇ ਸੋਹਾਣਾ 'ਚ ਸੋਮਵਾਰ ਨੂੰ ਚੱਲ ਰਹੇ 4 ਦਿਨਾ ਕਬੱਡੀ ਮੈਚ ਦੇ ਆਖ਼ਰੀ ਦਿਨ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆ ਦਾ ਅਜੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਮੂਲ ਰੂਪ 'ਚ ਬਲਾਚੌਰ ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਮੋਹਾਲੀ 'ਚ ਹੀ ਰਹਿ ਰਿਹਾ ਸੀ। ਰਾਣਾ ਬਲਾਚੌਰੀਆ ਦੇ ਘਰ ਜਿੱਥੇ ਕੱਲ੍ਹ ਦੁਪਹਿਰ ਤੱਕ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਉੱਥੇ ਹੀ ਉਸ ਦੀ ਮੌਤ ਨੇ ਘਰ 'ਚ ਸੱਥਰ ਵਿਛਾ ਦਿੱਤੇ। ਰਾਣਾ ਬਲਾਚੌਰੀਆ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਤਨੀ ਦਾ ਹਾਲ ਦੇਖਿਆ ਨਹੀਂ ਜਾਂਦਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ, ਸਿੱਖਿਆ ਵਿਭਾਗ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਰਾਣਾ ਦੀ ਤਾਈ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਬੱਚਾ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਵੇਗਾ। ਇਹ ਪਤਾ ਨਹੀਂ ਕਿ ਸਾਡੇ ਬੱਚੇ ਨਾਲ ਕਿਸ ਨੇ ਧੋਖਾ ਕੀਤਾ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਜੇ ਸਾਡੀ ਕੁੜੀ ਦੇ ਹੱਥਾਂ ਦੀ ਮਹਿੰਦੀ ਵੀ ਨੀ ਉਤਰੀ ਕਿ ਸਾਨੂੰ ਇਹ ਖ਼ਬਰ ਸੁਣ ਗਈ।

PunjabKesari

ਤਾਈ ਨੇ ਕਿਹਾ ਕਿ ਨਾ ਅਸੀਂ ਮਰਿਆਂ 'ਚ ਹਾਂ ਅਤੇ ਨਾ ਜਿਊਂਦਿਆਂ 'ਚ। ਰਾਣਾ ਬਲਾਚੌਰੀਆ ਦੇ ਚਾਚਾ ਸੰਜੀਵ ਕੰਵਰ ਨੇ ਦੱਸਿਆ ਕਿ ਰਾਣਾ ਦੀ ਭੈਣ ਨੇ ਅੱਜ ਇਟਲੀ ਜਾਣਾ ਸੀ ਪਰ ਜਿਵੇਂ ਹੀ ਬੀਤੇ ਦਿਨ ਉਸ ਨੂੰ ਪਤਾ ਲੱਗਾ ਕਿ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਹੀ ਉਹ ਸਦਮੇ 'ਚ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋ ਜਾਣ ਸਾਵਧਾਨ, ਚਿੰਤਾ ਭਰੀ ਖ਼ਬਰ ਆਈ ਸਾਹਮਣੇ
ਤਿੰਨ ਮਹੀਨਿਆਂ ’ਚ ਤਿੰਨ ਕਬੱਡੀ ਖਿਡਾਰੀਆਂ ਨੇ ਗੁਆਈ ਜਾਨ
31 ਅਕਤੂਬਰ 2025 ਨੂੰ 25 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਜਗਰਾਓਂ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 4 ਨਵੰਬਰ ਨੂੰ ਸਮਰਾਲਾ ਨੇੜੇ 22 ਸਾਲਾ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਨੂੰ ਸਮਰਾਲਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਸੀ। ਹੁਣ ਰਾਣਾ ਬਲਾਚੌਰੀਆ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।

PunjabKesari
ਕੀ ਕਬੱਡੀ ਖਿਡਾਰੀਆਂ ਦਾ ਗੈਂਗਸਟਰਾਂ ਨਾਲ ਤਾਲਮੇਲ ਹੀ ਉਨ੍ਹਾਂ ਦੀ ਮੌਤ ਦਾ ਬਣ ਰਿਹਾ ਹੈ ਕਾਰਨ ?
ਸੋਹਾਣਾ ਕਬੱਡੀ ਕੱਪ 'ਚ ਹੋਏ ਕਤਲ ਤੋਂ ਪਹਿਲਾਂ ਵੀ ਕੁੱਝ ਕਬੱਡੀ ਖਿਡਾਰੀਆਂ ਦੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਚਰਚਾ ਰਹੀ ਹੈ ਕਿ ਇਕ-ਦੂਜੇ ਗੈਂਗ ਦੇ ਸੰਪਰਕ 'ਚ ਰਹਿਣ ਵਾਲੇ ਕਬੱਡੀ ਖਿਡਾਰੀਆਂ ਨੂੰ ਗੈਂਗਸਟਰਾਂ ਦੀ ਦੁਸ਼ਮਣੀ ਕਾਰਨ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਇਸ ਖੇਡ 'ਚ ਪੈਸਿਆਂ ਨੂੰ ਲੈ ਕੇ ਵੀ ਚਰਚਾ ਰਹੀ ਹੈ ਕਿ ਗੈਂਗਸਟਰ ਆਪਣੇ ਪੱਖ ਦੇ ਕੁੱਝ ਖਿਡਾਰੀਆਂ 'ਤੇ ਦਾਅ ਲਾਉਂਦੇ ਹਨ ਕਿਉਂਕਿ ਸੰਦੀਪ ਨੰਗਲ ਅੰਬੀਆਂ ਕਤਲ ਕੇਸ ਦੀ ਪੈਰਵਾਈ ਕਰ ਰਹੇ ਇਕ ਸੀਨੀਅਰ ਪੁਲਸ ਅਫ਼ਸਰ ਦੀ ਜਾਂਚ 'ਚ ਅਜਿਹੀਆਂ ਗੱਲਾ ਆਨ ਰਿਕਾਰਡ ਸਾਹਮਣੇ ਆਈਆਂ ਸਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News