ਸਿਵਲ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਨਾ ਮਿਲਣ ਕਾਰਨ ਇੱਕ ਔਰਤ ਦੀ ਮੌਤ

04/12/2021 11:03:14 PM

ਪਾਇਲ, (ਵਿਨਾਇਕ)- ਪਾਇਲ ਦੇ ਸਿਵਲ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਲਈ ਪੁੱਖਤਾ ਪ੍ਰਬੰਧ ਮੁਹੱਈਆ ਨਾ ਹੋਣ ਕਾਰਨ ਮੁੱਢਲੇ ਇਲਾਜ ਨੂੰ ਤਰਸਦੀ ਇੱਕ ਔਰਤ ਨੇ ਦੇਰ ਸ਼ਾਮ ਸਿਵਲ ਹਸਪਤਾਲ ’ਚ ਤੜਫਦਿਆਂ ਹੋਇਆ ਆਪਣੀ ਜਾਨ ਤਿਆਗ ਦਿੱਤੀ। ਬਾਅਦ ਵਿੱਚ ਮਿ੍ਰਤਕਾਂ ਦੀ ਪਹਿਚਾਣ ਪਰਮਜੀਤ ਕੌਰ (55) ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਧਮੋਟ ਕਲਾ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਦੀ ਆਪਣੇ ਘਰ ਵਿੱਚ ਹੀ ਦੇਰ ਸ਼ਾਮ ਸ਼ੂਗਰ ਘੱਟਣ ਕਰਕੇ ਸਿਹਤ ਵਿਗੜ ਗਈ, ਜਿਸ ਕਾਰਨ ਉਸਨੂੰ 108 ਨੰਬਰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਾਇਲ ਲਿਆਂਦਾ ਗਿਆ, ਜਿੱਥੇ ਪ੍ਰਬੰਧਾਂ ਦੀ ਘਾਟ ਅਤੇ ਮੁੱਢਲੀ ਸਹਾਇਤਾ ਨਾ ਹੋਣ ਕਰਕੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਘਟੀਆ ਪ੍ਰਬੰਧ ਕਾਰਨ ਸਾਡੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ। ਜਿੱਥੇ ਇੱਕ ਪਾਸੇ ਹਲਕਾ ਪਾਇਲ ਦੇ ਵਿਧਾਇਕ ਹਰ ਰੋਜ ਕਿਸੇ ਨਾ ਕਿਸੇ ਪਿੰਡ ‘ਚ ਲਾਲ ਪੱਥਰ ਲਗਾ ਕੇ ਵਿਕਾਸ ਕਾਰਜਾ ਦਾ ਉਦਘਾਟਨ ਕਰ ਰਿਹੇ ਹਨ, ਉੱਥੇ ਦੂਜੇ ਪਾਸੇ ਉਸਦੇ ਆਪਣੇ ਸਹਿਰ ਪਾਇਲ ਦਾ ਸਿਵਲ ਹਸਪਤਾਲ ਆਪਣੀ ਹੋਣੀ ‘ਤੇ ਆਂਸੂ ਵਹਾਂ ਰਿਹਾ ਹੈ, ਕਿਉਂਕਿ ਇੱਥੇ ਨਾ ਤਾਂ ਕੋਈ ਸਹੂਲਤ ਹੈ ਅਤੇ ਨਾ ਹੀ ਡਾਕਟਰਾਂ ਦਾ ਯੋਗ ਪ੍ਰਬੰਧ।
ਸਿਵਲ ਹਸਪਤਾਲ ਦੇਂ ਡਾਕਟਰ ਅਮਿ੍ਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮਰੀਜ਼ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੱਗੇ ਰੈਫਰ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀ ਸੀ। ਇਸ ਦੀ ਸੂਚਨਾ ਪਾਇਲ ਪੁਲਸ ਨੂੰ ਮਿਲ ਜਾਣ ਉਪਰੰਤ ਪੁਲਸ ਅਧਿਕਾਰੀ ਨੇ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 
ਫੂਲੇ-ਸਾਹੂ-ਅੰਬੇਡਕਰ ਲੋਕ ਜਗਾਓ ਮੰਚ ਪਾਇਲ ਦੇ ਆਗੂ ਅਤੇ ਉੱਘੇ ਆਰ.ਟੀ.ਆਈ ਐਕਟਿਵਿਸਟ ਗੁਰਦੀਪ ਸਿੰਘ ਕਾਲੀ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਬੜੀ ਸਰਮ ਦੀ ਗੱਲ ਹੈ ਕਿ ਲਗਭਗ 40 ਪਿੰਡਾਂ ਨੂੰ ਸੇਵਾਵਾ ਮੁਹੱਈਆਂ ਕਰਵਾਉਣ ਵਾਲਾ ਸਿਵਲ ਹਸਪਤਾਲ ਪਾਇਲ ਕੋਲ ਆਪਣੀ ਨਿੱਜੀ ਐਂਬੂਲੈਂਸ ਵੀ ਨਹੀਂ ਹੈ ਅਤੇ ਨਾ ਹੀ ਈਸੀਜੀ ਕਰਨ ਦੀ ਸੁਵਿਧਾ। ਉਨ੍ਹਾਂ ਦੋਸ਼ ਲਗਾਇਆ ਕਿ ਮਰੀਜ਼ ਇੱਥੇ ਮੁੱਢਲੇ ਇਲਾਜ ਨੂੰ ਵੀ ਤਰਸਦੇ ਹਨ ਤੇ ਕੈਪਟਨ ਸਰਕਾਰ ਗੱਲਾਂ ਆਧੁਨਿਕ ਸਹੂਲਤਾਂ ਮੁਹੱਈਆਂ ਕਰਵਾਉਣ ਦੀਆਂ ਕਰਦੀ ਹੈ।


Bharat Thapa

Content Editor

Related News