ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆਇਆ ਨੌਜਵਾਨ, ਹਸਪਤਾਲ ਭਰਤੀ

Sunday, Jun 14, 2020 - 03:10 PM (IST)

ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆਇਆ ਨੌਜਵਾਨ, ਹਸਪਤਾਲ ਭਰਤੀ

ਖਰੜ (ਰਣਬੀਰ) : ਮਾਤਾ ਗੁਜਰੀ ਇਨਕਲੇਵ ਵਿਖੇ ਇਕ ਨੌਜਵਾਨ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀ ਨੌਜਵਾਨ ਮੁਜਾਗਿਲ ਦੀ ਮਾਸੀ ਆਇਸ਼ਾ ਨੇ ਦੱਸਿਆ ਕਿ ਛੁੱਟੀਆਂ ਕਾਰਣ ਉਹ ਅੱਜ-ਕੱਲ ਉਸ ਕੋਲ ਆਇਆ ਹੋਇਆ ਹੈ। ਉਹ ਮਾਤਾ ਗੁਜਰੀ ਇਨਕਲੇਵ ਵਿਖੇ ਕਿਰਾਏ ਦੇ ਕਮਰੇ 'ਚ ਰਹਿੰਦੇ ਹਨ।

ਮਕਾਨ ਦੇ ਮਾਲਕ ਨੇ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਸੀ, ਉਹ ਕਮਰਾ ਖਾਲੀ ਕਰਨ ਲਈ ਆਪਣਾ ਸਾਮਾਨ ਕੱਢ ਰਹੇ ਸਨ ਕਿ ਜਦੋਂ ਉਸ ਦਾ ਭਾਣਜਾ ਇਕ ਸਰੀਏ ਦਾ ਟੋਟਾ ਲੈ ਕੇ ਛੱਤ ਤੋਂ ਥੱਲੇ ਆ ਰਿਹਾ ਸੀ ਤਾਂ ਅਚਾਨਕ ਸਰੀਆ ਮਕਾਨ ਨੇੜਿਓਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾਅ ਗਿਆ, ਜਿਸ ਕਾਰਣ ਉਸ ਨੂੰ ਜ਼ੋਰਦਾਰ ਕਰੰਟ ਲੱਗਿਆ ਅਤੇ ਉਹ ਕਾਫੀ ਝੁਲਸ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਵਿਖੇ ਲਿਜਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ।


author

Babita

Content Editor

Related News