ਲੋਕਾਂ ਨੂੰ ਲੱਗਣ ਵਾਲਾ ਹੈ ਬਿਜਲੀ ਦਾ ਝਟਕਾ, ਪ੍ਰਸ਼ਾਸਨ ਖਿੱਚੀ ਬੈਠਾ ਪੂਰੀ ਤਿਆਰੀ

Wednesday, Mar 01, 2023 - 06:15 PM (IST)

ਲੋਕਾਂ ਨੂੰ ਲੱਗਣ ਵਾਲਾ ਹੈ ਬਿਜਲੀ ਦਾ ਝਟਕਾ, ਪ੍ਰਸ਼ਾਸਨ ਖਿੱਚੀ ਬੈਠਾ ਪੂਰੀ ਤਿਆਰੀ

ਚੰਡੀਗੜ੍ਹ (ਵਿਜੈ) : ਚੰਡੀਗੜ੍ਹ 'ਚ ਬਿਜਲੀ ਦੀਆਂ ਦਰਾਂ ਵੱਧ ਸਕਦੀਆਂ ਹਨ। ਪ੍ਰਸ਼ਾਸਨ ਨੇ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਵਲੋਂ ਵਿੱਤ ਸਾਲ 2023-24 ਲਈ ਬਿਜਲੀ ਦੇ ਮੁੱਲ 'ਚ ਲਗਭਗ 10.25 ਫ਼ੀਸਦੀ ਦੇ ਵਾਧੇ ਦੀ ਇਜਾਜ਼ਤ ਮੰਗੀ ਹੈ। ਜੇਕਰ ਕਮਿਸ਼ਨ ਮਨਜ਼ੂਰੀ ਦਿੰਦਾ ਹੈ ਤਾਂ ਸ਼ਹਿਰ 'ਚ ਘਰੇਲੂ ਬਿਜਲੀ ਦੀਆਂ ਸ਼ੁਰੂਆਤੀ ਦਰਾਂ 2.75 ਰੁਪਏ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਹੋ ਜਾਣਗੀਆਂ। ਵਿਭਾਗ ਵਲੋਂ ਇਸ ਬਾਰੇ ਕਮਿਸ਼ਨ ਕੋਲ ਪਟੀਸ਼ਨ ਫਾਈਲ ਕੀਤੀ ਗਈ ਹੈ, ਜਿਸ 'ਚ ਬਿਜਲੀ ਵਿਭਾਗ ਨੇ ਘਰੇਲੂ ਬਿਜਲੀ ਦੀਆਂ ਦਰਾਂ 'ਚ ਪ੍ਰਤੀ ਯੂਨਿਟ 25 ਪੈਸੇ ਦੇ ਵਾਧੇ ਦਾ ਪ੍ਰਸਤਾਵ ਕਮਿਸ਼ਨ ਕੋਲ ਜਮ੍ਹਾਂ ਕਰਵਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਕਾਰਨ ਮੁੜ ਠੰਡਾ ਹੋਇਆ ਮੌਸਮ, ਹਿਮਾਚਲ 'ਚ ਵੀ ਬਰਫ਼ਬਾਰੀ

ਬਿੱਲ ’ਤੇ ਲੱਗਣ ਵਾਲੇ ਫਿਕਸ ਚਾਰਜ ਨੂੰ ਵੀ 15 ਰੁਪਏ ਤੋਂ ਵਧਾ ਕੇ 25 ਰੁਪਏ ਕੀਤਾ ਜਾ ਸਕਦਾ ਹੈ। ਪ੍ਰਸਤਾਵ ਤਹਿਤ ਕਾਰੋਬਾਰੀ ਬਿਜਲੀ ਦੇ ਰੇਟਾਂ 'ਚ ਵੀ ਵਾਧਾ ਕੀਤਾ ਜਾਵੇਗਾ। ਇਸ 'ਚ 25 ਪੈਸੇ ਤੋਂ ਲੈ ਕੇ 50 ਪੈਸੇ ਤੱਕ ਦਾ ਵਾਧਾ ਹੋ ਸਕਦਾ ਹੈ। ਫਿਕਸ ਚਾਰਜਿਜ਼ 15 ਰੁਪਏ ਤੋਂ 20 ਰੁਪਏ ਪ੍ਰਤੀ ਬਿੱਲ ਵੱਧ ਸਕਦੇ ਹਨ। ਉਦਯੋਗਾਂ 'ਚ ਸਮਾਲ, ਮੀਡੀਅਮ ਅਤੇ ਲਾਰਜ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਬਿਜਲੀ, ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ, ਨਗਰ ਨਿਗਮ ਵੱਖ-ਵੱਖ ਵਿਭਾਗਾਂ ਨੂੰ ਸਟਰੀਟ ਲਾਈਟਾਂ ਲਈ ਦਿੱਤੀ ਜਾਣ ਵਾਲੀ ਬਿਜਲੀ ਦੇ ਮੁੱਲ ਵੀ ਵਧਣਗੇ।

ਇਹ ਵੀ ਪੜ੍ਹੋ : ਬੜੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਕੀ ਪਤਾ ਸੀ ਜਲਦੀ ਇਹ ਦਿਨ ਵੀ ਆ ਜਾਵੇਗਾ

ਵਿਭਾਗ ਪਬਲਿਕ ਲਾਈਟਿੰਗ ਸਿਸਟਮ ਲਈ ਦਿੱਤੀ ਜਾਣ ਵਾਲੀ ਬਿਜਲੀ 4.80 ਪੈਸੇ ਪ੍ਰਤੀ ਯੂਨਿਟ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਕਰਨ ਜਾ ਰਿਹਾ ਹੈ। ਇਸ ਸੰਬੰਧ 'ਚ ਜੇ. ਈ. ਆਰ. ਸੀ. ਵਲੋਂ ਇੱਕ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ। ਬਿਜਲੀ ਵਿਭਾਗ ਵਲੋਂ ਪ੍ਰਸਤਾਵਿਤ ਕੀਤੇ ਗਏ ਰੇਟਾਂ ’ਤੇ ਜੇ. ਈ. ਆਰ. ਸੀ. ਨੇ ਸੁਝਾਅ ਅਤੇ ਇਤਰਾਜ਼ ਮੰਗੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News