ਪੰਜਾਬ ''ਚ ਬਿਜਲੀ ਖਪਤਕਾਰਾਂ ਨੂੰ ਲੱਗ ਸਕਦੈ ਵੱਡਾ ਝਟਕਾ

Wednesday, Nov 27, 2019 - 11:43 AM (IST)

ਪੰਜਾਬ ''ਚ ਬਿਜਲੀ ਖਪਤਕਾਰਾਂ ਨੂੰ ਲੱਗ ਸਕਦੈ ਵੱਡਾ ਝਟਕਾ

ਪਟਿਆਲਾ—ਪੰਜਾਬ 'ਚ ਬਿਜਲੀ ਖਪਤਕਾਰਾਂ ਨੂੰ ਜਲਦ ਹੀ ਇਕ ਹੋਰ ਝਟਕਾ ਲੱਗ ਸਕਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਵਲੋਂ ਚੰਡੀਗੜ੍ਹ ਸਥਿਤ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀਆਂ ਦਰਾਂ 'ਚ ਸੋਧ ਲਈ ਰਿਵਿਊ ਪਟੀਸ਼ਨ ਭੇਜੀ ਗਈ ਹੈ। ਇਸ 'ਚ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੂੰ ਕਰੋੜਾਂ ਦੀ ਅਦਾਇਗੀ ਨਾਲ ਪਾਵਰਕਾਮ ਕਰ ਵਧੇ ਬੋਝ ਨੂੰ ਘੱਟ ਕਰਨ ਲਈ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਬਕ ਪਾਵਰਕਾਮ ਨੇ ਇਹ ਵੀ ਮੰਗ ਕੀਤੀ ਹੈ ਕਿ ਇਹ ਰਿਕਵਰੀ ਉਪਭੋਗਤਾਵਾਂ ਤੋਂ ਜਨਵਰੀ 2020 ਤੋਂ ਸ਼ੁਰੂ ਹੋਵੇਗੀ।

ਰਾਜਪੁਰਾ ਦੇ ਨਲਾਸ ਅਤੇ ਤਲਵੰਡੀ ਸਾਬੋ 'ਚ ਪ੍ਰਾਈਵੇਟ ਥਰਮਲ ਪਲਾਂਟ ਲਗਾਏ ਗਏ ਸਨ। ਉਸ ਸਮੇਂ ਪਾਵਰਕਾਮ ਨੇ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਜੋ ਪਾਵਰ ਪਰਚੇਜ਼ ਐਗਰੀਮੈਂਟ ਕੀਤਾ ਸੀ, ਉਸ ਸਮੇਂ ਤੈਅ ਹੋਇਆ ਸੀ ਕਿ ਇਨ੍ਹਾਂ ਪਲਾਂਟਾਂ 'ਚ ਬਿਜਲੀ ਉਤਪਾਦਨ ਦੇ ਲਈ ਆਉਣ ਵਾਲੇ ਕੋਲੇ ਦੀ ਢੁਆਈ ਦਾ ਖਰਚ ਪਾਵਰਕਾਮ ਵਹਿਨ ਕਰੇਗਾ, ਪਰ ਲੰਬੇ ਸਮੇਂ ਤੋਂ ਪਾਵਰਕਾਮ ਨੇ ਇਹ ਖਰਚਾ ਨਹੀਂ ਦਿੱਤਾ ਸੀ। ਇਹ ਅਦਾਇਗੀ 1392 ਕਰੋੜ ਤੱਕ ਪਹੁੰਚ ਗਈ ਸੀ। ਇਸ 'ਚ ਪਲਾਂਟਾਂ ਨੇ ਸੁਪਰੀਮ ਕੋਰਟ 'ਚ ਪਾਵਰਕਾਮ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਪਾਵਰਕਾਮ ਨੇ ਅਕਤੂਬਰ 'ਚ ਸਾਰਾ ਬਕਾਇਆ ਵਾਪਸ ਕਰ ਦਿੱਤਾ ਸੀ।

ਉਪਭੋਗਤਾਵਾਂ ਤੋਂ ਹੀ ਕੀਤੀ ਜਾਵੇਗੀ ਵਸੂਲੀ: ਪਾਵਰਕਾਮ ਡਾਇਰੈਕਟਰ
ਪਾਵਰਕਾਮ ਦੇ ਡਾਇਰੈਕਟਰ ਫਾਈਨਾਂਸ ਜਤਿੰਦਰ ਗੋਇਲ ਨੇ ਦੱਸਿਆ ਕਿ ਆਖਿਰਕਾਰ ਬਿਜਲੀ ਖਰੀਦ ਦੀ ਵਧੀ ਕੀਮਤ ਦੀ ਵਸੂਲੀ ਤਾਂ ਉਪਭੋਗਤਾਵਾਂ ਤੋਂ ਹੀ ਕਰਨੀ ਹੈ। ਇਸ ਕਾਰਨ ਪਾਵਰਕਾਮ ਵਲੋਂ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀ ਦਰਾਂ 'ਚ ਸੋਧ ਦੀ ਰਿਵਿਊ ਪਟੀਸ਼ਨ ਭੇਜੀ ਗਈ ਹੈ।


author

Shyna

Content Editor

Related News