ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਬਿੱਲਾਂ ਦੀ ਤੁਰੰਤ ਅਦਾਇਗੀ ਕਰਵਾਉਣ ਦੀ ਅਪੀਲ

04/26/2022 5:15:17 PM

ਪਟਿਆਲਾ : ਮੁੱਖ ਇੰਜੀਨੀਅਰ/ਵੰਡ ਦੱਖਣ ਜ਼ੋਨ, ਪਟਿਆਲਾ ਵੱਲੋਂ ਦੱਖਣ ਜ਼ੋਨ ਅਧੀਨ ਆਉਂਦੇ ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਅਧੀਨ ਪੈਂਦੇ ਪ੍ਰਾਈਵੇਟ ਅਤੇ ਸਰਕਾਰੀ ਡਿਫਾਲਟਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਖੜ੍ਹੀ ਬਕਾਇਆ ਰਾਸ਼ੀ ਨੂੰ ਉਗਰਾਹੁਣ ਲਈ ਮਿਤੀ 22 ਅਪ੍ਰੈਲ 2022 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ ਮਿਤੀ 24 ਅਪ੍ਰੈਲ ਤੱਕ ਸਰਕਾਰੀ ਖਪਤਕਾਰਾਂ ਦੇ 71 ਨੰ. ਕੁਨੈਕਸ਼ਨਾਂ ਵਿਰੁੱਧ 352.55 ਲੱਖ ਰੁਪਏ ਅਤੇ ਗੈਰ ਸਰਕਾਰੀ ਖਪਤਕਾਰਾਂ ਦੇ 1439 ਨੰਬਰ. ਕੁਨੈਕਸ਼ਨਾਂ ਵਿਰੁੱਧ 464.6 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1510 ਨੰ. ਕੁਨੈਕਸ਼ਨਾਂ ਵਿਰੁੱਧ 817.15 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਜਾ ਚੁੱਕੀ ਹੈ।

ਇਸ ਰਿਕਵਰੀ ਮੁਹਿੰਮ ਦੌਰਾਨ ਧਿਆਨ ’ਚ ਆਇਆ ਹੈ ਕਿ ਖਪਤਕਾਰਾਂ ਦੇ ਬਿਜਲੀ ਸਪਲਾਈ ਕੁਨੈਕਸ਼ਨ ਕੱਟਣ ਨਾਲ ਉਨ੍ਹਾਂ ਵੱਲੋਂ ਰਕਮ ਭਰਵਾਉਣ ਉਪਰੰਤ ਕੁਨੈਕਸ਼ਨ ਨੂੰ ਮੁੜ ਚਾਲੂ ਕਰਵਾਉਣ ਲਈ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਇੰਜੀਨੀਅਰ/ਵੰਡ ਜ਼ੋਨ ਦੱਖਣ, ਇੰਜ. ਸੰਦੀਪ ਗੁਪਤਾ ਵੱਲੋਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਉਦਯੋਗਿਕ, ਵਪਾਰਿਕ, ਘਰੇਲੂ, ਟੈਂਪਰੇਰੀ ਆਦਿ ਸਰਕਾਰੀ ਜਾਂ ਗੈਰ-ਸਰਕਾਰੀ ਖਪਤਕਾਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜ੍ਹੀ ਹੈ ਉਹ ਇਸ ਰਕਮ ਦੀ ਨਗਦੀ ਜਾਂ ਮਹਿਕਮੇ ਵੱਲੋਂ ਜਾਰੀ ਵੱਖ—ਵੱਖ ਡਿਜਿਟਲ ਮੋਡ ਦੀ ਸੁਵਿਧਾ ਮੁਤਾਬਿਕ ਆਪਣੀ ਰਕਮ ਤੁਰੰਤ ਜਮ੍ਹਾਂ ਕਰਵਾਉਣ।

ਇਸ ਤੋਂ ਇਲਾਵਾ ਇੰਜੀਨੀਅਰ ਸੰਦੀਪ ਗੁਪਤਾ ਮੁੱਖ ਇੰਜੀਨੀਅਰ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਖਪਤਕਾਰਾਂ ਵੱਲੋਂ ਇਸ ਕੁਤਾਹੀ ਰਕਮ ਦੀ ਕੀਤੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖੀ ਜਾਵੇ ਤਾਂ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ) ਦੇ ਕਿਸੇ ਵੀ ਅਧਿਕਾਰੀ ਵੱਲੋਂ ਕੁਤਾਹੀ ਰਕਮ ਦੀ ਉਗਰਾਹੀ ਕਰਨ ਆਉਣ ਸਮੇਂ ਪੈਸੇ ਜਮ੍ਹਾਂ ਕਰਵਾਉਣ ਦੀ ਰਸੀਦ ਬਤੌਰ ਸਬੂਤ ਉਨ੍ਹਾਂ ਨੂੰ ਦਿਖਾਈ ਜਾ ਸਕੇ ਤਾਂ ਜੋ ਖਪਤਕਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


Gurminder Singh

Content Editor

Related News