ਬਿਜਲੀ ਦੇ ਖੰਭੇ ’ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

Saturday, Sep 04, 2021 - 01:21 PM (IST)

ਬਿਜਲੀ ਦੇ ਖੰਭੇ ’ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

ਗਿੱਦੜਬਾਹਾ (ਚਾਵਲਾ): ਗਿੱਦੜਬਾਹਾ ਦੇ ਪਿਓਰੀ ਵਾਲਾ ਫਾਟਕ ’ਤੇ ਇਕ ਨੌਜਵਾਨ ਦੀ ਬਿਜਲੀ ਦੇ ਖੰਭੇ ’ਚ ਕਰੰਟ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੁਸ਼ਪ੍ਰੀਤ ਸਿੰਘ (18) ਪੁੱਤਰ ਮੰਗੂ ਸਿੰਘ ਮਜ਼ਦੂਰ ਵਜੋਂ ਕੰਮ ਕਰਦਾ ਸੀ ਤੇ ਬੀਤੀ ਰਾਤ ਕਰੀਬ 9 ਵਜੇ ਗਿੱਦੜਬਾਹਾ ਰੇਲਵੇ ਸਟੇਸ਼ਨ ’ਤੇ ਸਪੈਸ਼ਲ ਮਾਲ ਗੱਡੀ ਲੋਡ ਕਰਨ ਲੱਗਾ ਹੋਇਆ ਸੀ। ਖੁਸ਼ਪ੍ਰੀਤ ਆਪਣੇ ਹੋਰਨਾਂ ਸਾਥੀਆਂ ਨਾਲ ਕੰਮ ਤੋਂ ਆਪਣੇ ਲੂਲਬਾਈ ਰੋਡ ਸਥਿਤ ਘਰ ਵਾਪਸ ਜਾ ਰਿਹਾ ਸੀ ਕਿ ਰੇਲ ਗੱਡੀ ਆਉਣ ਕਾਰਨ ਪਿਓਰੀ ਫਾਟਕ ਬੰਦ ਹੋ ਗਿਆ।

ਇਸ ਦੌਰਾਨ ਫਾਟਕ ਨਜ਼ਦੀਕ ਸਥਿਤ ਇਕ ਲੋਹੇ ਦੇ ਖੰਭੇ ’ਚ ਅਚਾਨਕ ਕਰੰਟ ਆਉਣ ਕਾਰਨ ਖੁਸ਼ਪ੍ਰੀਤ ਸਿੰਘ ਜ਼ੋਰਦਾਰ ਝਟਕਾ ਲੱਗਾ ਤੇ ਉਸਦੇ ਸਾਥੀਆਂ ਨੇ ਉਸ ਨੂੰ ਤੁਰੰਤ ਸ਼੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾ. ਅੰਕੁਸ਼ ਨੇ ਖੁਸ਼ਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਓਧਰ ਹਾਦਸੇ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ, ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਸਾਬਕਾ ਕੌਂਸਲਰ ਬਿੱਟੂ ਸਚਦੇਵਾ ਤੇ ਸਮਾਜਸੇਵੀ ਬਿੰਦਰ ਬਾਂਸਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।


author

Shyna

Content Editor

Related News