ਪੰਜਾਬ ’ਚ ਰਿਕਾਰਡ ਬਿਜਲੀ ਦੀ ਮੰਗ, ਥਰਮਲਾਂ ਦੇ ਪੰਜ ਯੂਨਿਟ ਬੰਦ

02/10/2024 5:12:47 PM

ਪਟਿਆਲਾ : ਪੰਜਾਬ ਵਿਚ ਰਿਕਾਰਡ ਮੰਗ ਵਿਚਾਲੇ ਵੱਖ ਵੱਖ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ ਪੈ ਗਏ ਹਨ। ਇਸ ਨਾਲ 2050 ਮੇਗਾਵਾਟ ਬਿਜਲੀ ਉਤਪਾਦਨ ਠੱਪ ਪੈ ਗਈ ਹੈ। ਇਸ ਦੇ ਚੱਲਗਦੇ ਪਾਵਰਕਾਮ ਨੂੰ ਵੱਧ ਰਹੀ ਮੰਗ ਤੇ ਆਉਣ ਵਾਲੇ ਗਰਮੀ ਤੇ ਝੋਨੇ ਦੇ ਸੀਜ਼ਨ ਲਈ ਬੈਂਕਿੰਗ ਸਿਸਟਮ ਦੇ ਤਹਿਤ ਬਿਜਲੀ ਜਮਾਂ ਕਰਨ ਲਈ ਬਾਹਰ ਤੋਂ ਖਰੀਦ ਕਰਨੀ ਪੈ ਰਹੀ ਹੈ। ਪ੍ਰਾਪਤ ਅੰਕੜਿਆੰ ਮੁਤਾਬਕ ਪਾਵਰਕਾਮ ਨੇ ਲਗਭਗ 70 ਕਰੋੜ ਦੀ ਬਿਜਲੀ ਇਕ ਦਿਨ ਵਿਚ ਹੀ ਖਰੀਦੀ ਹੈ। ਇਸ ਨਾਲ ਪਾਵਰਕਾਮ ਲਈ ਆਰਥਿਕ ਬੋਝ ਵੱਧ ਸਕਦਾ ਹੈ। 

ਮੁਫਤ ਬਿਜਲੀ ਕਾਰਣ ਵੱਧ ਮੰਗ

ਪੰਜਾਬ ਵਿਚ ਬਿਜਲੀ ਮੰਗ ਲਗਾਤਾਰ ਵੱਧ ਰਹੀ ਹੈ। ਸ਼ੁਕਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ ਬੀਤੇ ਦੋ ਸਾਲਾਂ ਤੋਂ ਇਸੇ ਦਿਨ ਰਿਕਾਰਡ ਕੀਤੀ ਗਈ ਮੰਗ ਦੇ ਮੁਕਾਬਲੇ ਕਾਫੀ ਜ਼ਿਆਦਾ ਰਹੀ। ਮੰਨਿਆ ਜਾ ਰਿਹਾ ਹੈ ਕਿ 300 ਯੂਨਿਟ ਮੁਫਤ ਹੋਣ ਦੇ ਚੱਲਦੇ ਸਰਦੀਆਂ ਵਿਚ ਡਿਮਾਂਡ ਲਗਾਤਾਰ ਵੱਧ ਰਹੀ ਹੈ। ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ 9 ਫਰਵਰੀ ਵਾਲੇ ਦਿਨ ਦੀ ਮੰਗ 2022 ਵਿਚ 6532 ਮੇਗਾਵਾਟ, 2023 ਵਿਚ 8153 ਮੇਗਾਵਾਟ ਜਦਕਿ 2024 ਵਿਚ 8713 ਮੇਗਾਵਾਟ ਰਿਕਾਰਡ ਕੀਤੀ ਗਈ ਹੈ। 


Gurminder Singh

Content Editor

Related News