9 ਘੰਟੇ ਦੇ ਲੱਗੇ ਬਿਜਲੀ ਦੇ ਲੰਮੇ ਕੱਟ ਨੇ ਦੁਕਾਨਦਾਰਾਂ, ਬੱਚਿਆਂ ਅਤੇ ਲੋਕਾਂ ਦੀ ਕਰਵਾਈ ‘ਤੋਬਾ’
Wednesday, Mar 23, 2022 - 04:06 PM (IST)
ਬਟਾਲਾ (ਜ. ਬ., ਅਸ਼ਵਨੀ, ਯੋਗੀ)- ਚਾਹੇ ਗਰਮੀ ਨੇ ਹੁਣੇ ਤੋਂ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਵਿਭਾਗ ਵੱਲੋਂ ਹਰ ਮੰਗਲਵਾਰ ਪਰਮਿਟ ਲੈ ਕੇ ਮੀਡੀਆ ਰਾਹੀਂ ਬਿਜਲੀ ਨਿਸ਼ਚਿਤ ਸਮੇਂ ਤੱਕ ਬੰਦ ਰਹਿਣ ਸਬੰਧੀ ਆਮ ਜਨਤਾ ਨੂੰ ਜਾਣੂ ਕਰਵਾਇਆ ਜਾਂਦਾ ਹੈ। ਅੱਜ 22 ਮਾਰਚ ਦਿਨ ਮੰਗਲਵਾਰ ਨੂੰ ਬਿਜਲੀ ਵਿਭਾਗ ਵੱਲੋਂ ਲਗਾਏ ਗਏ 9 ਘੰਟੇ ਦੇ ਲੰਮੇ ਕੱਟ ਕਾਰਨ ਜਿਥੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ‘ਤੋਬਾ’ ਹੋ ਗਈ, ਉਥੇ ਲੋਕਾਂ ਅਤੇ ਬੱਚਿਆਂ ਦੇ ਨਾਲ-ਨਾਲ ਦੁਕਾਨਦਾਰ ਵੀ ਗਰਮੀ ਨਾਲ ਬੁਰੀ ਤਰ੍ਹਾਂ ਜੂਝਦੇ ਨਜ਼ਰ ਆਏ।
ਪੜ੍ਹੋ ਇਹ ਵੀ ਖ਼ਬਰ - ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਭੜਕੇ ਗੁਰਜੀਤ ਔਜਲਾ, ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)
ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪਿਛਲੀਆਂ ਸਰਕਾਰਾਂ ਸਮੇਂ ਕੱਟ ਲੱਗਦੇ ਰਹੇ ਸਨ ਪਰ ਤੈਅ ਕੀਤੇ ਸਮੇਂ ਦੌਰਾਨ ਬਿਜਲੀ ਚਾਲੂ ਕਰ ਦਿੱਤੀ ਜਾਂਦੀ ਸੀ। ਅੱਜ ਮੰਗਲਵਾਰ ਨੂੰ ਬਿਜਲੀ ਨਾ ਆਉਣ ਕਰ ਕੇ ਜਿਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ, ਉਥੇ ਨਾਲ ਹੀ ਬਿਜਲੀ ਨਾਲ ਸਬੰਧਤ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵਿਹਲੇ ਬੈਠ ਕੇ ਘਰਾਂ ਨੂੰ ਪਰਤ ਗਏ। ਦੂਜੇ ਪਾਸੇ ਬੇਕਰੀ ਸ਼ਾਮ, ਕਰਿਆਨਾ ਸਟੋਰ, ਮਠਿਆਈ ਵਾਲੀਆਂ ਦੁਕਾਨਾਂ ਵਾਲਿਆਂ ਦੇ ਜਿਥੇ ਸਾਮਾਨ ਮੈਲਟ ਹੁੰਦਾ ਦਿਖਾਈ ਦਿੱਤੀ, ਉਥੇ ਇਨ੍ਹਾਂ ਨਾਲ ਸਬੰਧਤ ਦੁਕਾਨਦਾਰ ਪਾਵਰਕਾਮ ਵਿਭਾਗ ਦੇ ਨਾਲ ਨਾਲ ਨਵੀਂ ਬਣੀ ਸਰਕਾਰ ਨੂੰ ਵੀ ਕੋਸਦੇ ਰਹੇ।
ਪੜ੍ਹੋ ਇਹ ਵੀ ਖ਼ਬਰ - ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ
ਦੱਸ ਦੇਈਏ ਕਿ ਅਜੇ ਗਰਮੀ ਸ਼ੁਰੂ ਹੀ ਹੋਈ ਹੈ ਕਿ 9-9 ਘੰਟੇ ਦੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਜਦੋਂ ਗਰਮੀ ਆਪਣੇ ਭਰ ਜੋਬਨ ’ਤੇ ਹੋਵੇਗੀ ਤਾਂ ਫਿਰ ਲੋਕਾਂ ਦਾ ਕੀ ਹਾਲ ਹੋਵੇਗਾ? ਇਸ ਸਬੰਧ ’ਚ ਆਉਣ ਵਾਲੇ ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਹੀ ਸਾਰੀ ਪਿਕਚਰ ਲੋਕਾਂ ਸਾਹਮਣੇ ਖੁਦ-ਬ-ਖੁਦ ਆ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ