ਭੋਗਪੁਰ ਸਹਿਕਾਰੀ ਖੰਡ ਮਿੱਲ ’ਚ ਕਰੰਟ ਲੱਗਣ ਕਾਰਨ ਇਲੈਕਟ੍ਰੀਸ਼ਨ ਦੀ ਮੌਤ
Thursday, Sep 25, 2025 - 10:59 AM (IST)

ਭੋਗਪੁਰ (ਸੂਰੀ)- ਭੋਗਪੁਰ ਸਹਿਕਾਰੀ ਖੰਡ ਮਿੱਲ ਵਿਚ ਕਰੀਮ ਮਿੱਲ ਪਲਾਂਟ ਵਿਚ ਇਕ ਮੋਟਰ ਰਿਪੇਅਰ ਕਰ ਰਹੇ ਇਲੈਕਟ੍ਰੀਸ਼ਨ ਦੀ ਮੌਤ ਹੋ ਗਈ ।ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ (35) ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਸੁਸਾਣਾ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹਸ਼ਿਆਰਪੁਰ, ਜੋਕਿ ਪਿਛਲੇ 8 ਸਾਲ ਤੋਂ ਸ਼ੂਗਰ ਮਿੱਲ ਭੋਗਪੁਰ ਵਿਖੇ ਕੰਟਰੈਕਟ ਬੇਸ ’ਤੇ ਇਲੈਕਟ੍ਰੀਸ਼ਨ ਦਾ ਕੰਮ ਕਰ ਕਰਦਾ ਸੀ। ਬੀਤੇ ਦਿਨ ਖੰਡ ਮਿੱਲ ਭੋਗਪੁਰ ਵਿਖੇ ਬਿਜਲੀ ਦਾ ਕੰਮ ਕਰ ਰਿਹਾ ਸੀ ਅਤੇ ਇਸ ਨੂੰ ਅਚਾਨਕ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਸ ਕਾਰਨ ਇੰਦਰਜੀਤ ਸਿੰਘ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਮਿੱਲ ਦੇ ਕਰਮਚਾਰੀਆਂ ਵੱਲੋਂ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਮਿਲਣ ਤੇ ਥਾਣਾ ਮੁਖੀ ਭੋਗਪੁਰ ਰਾਜੇਸ਼ ਕੁਮਾਰ ਵੱਲੋਂ ਪੁਲਸ ਪਾਰਟੀ ਭੇਜ ਕੇ ਮ੍ਰਿਤਕ ਇੰਦਰਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਤਾਜ਼ਾ ਅਪਡੇਟ, 29 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ, 24 ਘੰਟਿਆਂ 'ਚ ਮਾਨਸੂਨ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8