3 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਝਾੜੀਆਂ ’ਚੋਂ ਬਰਾਮਦ

Monday, Sep 14, 2026 - 06:33 PM (IST)

3 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਝਾੜੀਆਂ ’ਚੋਂ ਬਰਾਮਦ

ਬਠਿੰਡਾ (ਸੁਖਵਿੰਦਰ)- ਬੀਤੇ 3 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦੀ ਝਾੜੀਆਂ ਵਿਚੋਂ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਸਹਾਰਾ ਜਨ ਸੇਵਾ ਵਲੋਂ ਹਪਸਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸਹਾਰਾ ਨੂੰ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਨਗਰ ਵਿਚ ਇਕ ਨੌਜਵਾਨ ਦੀ ਲਾਸ਼ ਝਾੜੀਆਂ ਵਿਚ ਪਈ ਹੈ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਸੰਦੀਪ ਗਿੱਲ ਅਤੇ ਥਰਮਲ ਪੁਲਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਨੌਜਵਾਨ ਦੀ ਸੜੀ ਹੋਈ ਲਾਸ਼ ਝਾੜੀਆਂ ਵਿਚ ਪਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਮੌਜੂਦ ਸਨ।

ਸਹਾਰਾ ਵਰਕਰਾਂ ਨੇ ਦੱਸਿਆ ਕਿ ਨੌਜਵਾਨ 3 ਦਿਨਾਂ ਤੋਂ ਲਾਪਤਾ ਸੀ ਅਤੇ ਸਹਾਰਾ ਟੀਮ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਨੌਜਵਾਨ ਦੀ ਭਾਲ ਕਰ ਰਹੀ ਸੀ। ਪੁਲਸ ਕਾਰਾਵਈ ਤੋਂ ਬਾਅਦ ਸੰਸਥਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। 


author

Shivani Bassan

Content Editor

Related News