ਟਾਂਡਾ ਪੁਲਸ ਵੱਲੋਂ 5 ਕਿਲੋ ਭੁੱਕੀ ਸਮੇਤ 1 ਵਿਅਕਤੀ ਗ੍ਰਿਫ਼ਤਾਰ

Monday, Feb 09, 2026 - 11:04 AM (IST)

ਟਾਂਡਾ ਪੁਲਸ ਵੱਲੋਂ 5 ਕਿਲੋ ਭੁੱਕੀ ਸਮੇਤ 1 ਵਿਅਕਤੀ ਗ੍ਰਿਫ਼ਤਾਰ

ਟਾਂਡਾ ਉੜਮੁੜ (ਪਰਮਜੀਤ ਮੋਮੀ)-ਟਾਂਡਾ ਪੁਲਸ ਨੇ 5 ਕਿਲੋ ਭੁੱਕੀ (ਚੂਰਾ ਪੋਸਤ) ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੇ ਆਪਰੇਸ਼ਨ ਤਹਿਤ ਡੀ. ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵੱਲੋਂ ਫੋਕਲ ਪੁਆਇੰਟ ਟਾਂਡਾ ਨਜ਼ਦੀਕ ਗਸ਼ਤ ਦੌਰਾਨ ਕਾਬੂ ਕੀਤੇ ਗਏ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ

ਪੈਦਲ ਆਉਂਦੇ ਸ਼ੱਕੀ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦੀ ਪਛਾਣ ਅਜੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਹੱਲਾ ਸਾਂਸੀਆਂ ਟਾਂਡਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਨੇ ਉਕਤ ਮੁਲਜ਼ਮ ਕੋਲੋਂ 5 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਕਰਕੇ ਐੱਨ. ਡੀ. ਪੀ. ਐੱਸ. ਦੀ ਧਾਰਾ ਅਧੀਨ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਕਤ ਵਿਅਕਤੀ ਦੀ ਸਪਲਾਈ ਲਾਈਨ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ। 

ਇਹ ਵੀ ਪੜ੍ਹੋ: ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ, ਬਾਜਵਾ ਦਾ 'ਆਪ' 'ਤੇ ਤਿੱਖਾ ਹਮਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News