ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਲੈ ਕੇ ਹੋਏ ਫਰਾਰ

Sunday, Feb 08, 2026 - 11:35 AM (IST)

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਲੈ ਕੇ ਹੋਏ ਫਰਾਰ

ਹੁਸ਼ਿਆਰਪੁਰ (ਰਾਕੇਸ਼)-ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰੂ ਨਾਨਕ ਐਵੇਨਿਊ ਵਿਚ ਬੀਤੀ ਰਾਤ ਚੋਰਾਂ ਨੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉੱਥੋਂ ਨਕਦੀ ਤੇ ਜ਼ੇਵਰਾਤ ਲੈ ਕੇ ਰਫੂ-ਚੱਕਰ ਹੋ ਗਏ। ਘਰ ਦੀ ਮਾਲਕਣ ਰੇਣੂ ਅਗਰਵਾਲ ਨੇ ਦੱਸਿਆ ਕਿ ਉਹ ਪਰਿਵਾਰ ਵਿਚ ਕਿਸੇ ਵਿਆਹ ਦੇ ਸਬੰਧ ਵਿਚ 2 ਦਿਨਾਂ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਘਰ ਅਜਿਹੀ ਵਾਰਦਾਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਹੀ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਅਲਮਾਰੀ ਦੇ ਲਾਕਰ ਵੀ ਟੁੱਟੇ ਹੋਏ ਸਨ।

ਇਹ ਵੀ ਪੜ੍ਹੋ: ਲੱਕੀ ਓਬਰਾਏ ਦੇ ਰਿਸ਼ਤੇਦਾਰ ਨੇ ਦੀਪਕ ਬਾਲੀ ਦੀ ਲਾਹੀ ਡੰਡ, ਕਿਹਾ ਖਬਰਾਂ ਨਾ ਲਵਾਓ ਕੁਝ ਕਰੋ

ਘਰ ਵਿਚ ਕੁਝ ਨਕਦੀ ਪਈ ਸੀ, ਪਰ ਉਸ ਦੀ ਗਿਣਤੀ ਅਜੇ ਤੱਕ ਨਹੀਂ ਕੀਤੀ ਜਾ ਸਕੀ। ਉਨ੍ਹਾਂ ਦੱਸਿਆ ਕਿ ਉਹ ਅਜੇ ਤੱਕ ਇਸ ਸਦਮੇ ਵਿੱਚੋਂ ਉੱਭਰ ਨਹੀਂ ਸਕੇ ਹਨ ਅਤੇ ਨਾ ਹੀ ਇਹ ਦੱਸ ਸਕਦੇ ਹਨ ਕਿ ਘਰ ਵਿਚੋਂ ਕਿਹੜੀ-ਕਿਹੜੀ ਚੀਜ਼ ਚੋਰੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ’ਤੇ ਲਗਾਮ ਲਗਾਈ ਜਾਵੇ ਤਾਂ ਜੋ ਲੋਕ ਸੁਖ ਦਾ ਸਾਹ ਲੈ ਸਕਣ। ਮੌਕੇ ’ਤੇ ਥਾਣਾ ਸਿਟੀ ਇੰਚਾਰਜ ਗੁਰਸਾਹਬ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News