ਪਿੰਡ ਭੰਗਲਾਂ 'ਚ ਚੋਣਾਂ ਤੋਂ ਪਹਿਲਾਂ ਉਮੀਦਵਾਰ ਨਾਲ ਵਾਪਰ ਗਿਆ ਭਾਣਾ

Monday, Oct 14, 2024 - 06:18 PM (IST)

ਸਮਰਾਲਾ (ਗਰਗ) : ਇਥੋਂ ਨਜ਼ਦੀਕੀ ਪਿੰਡ ਭੰਗਲਾਂ 'ਚ ਪੰਚ ਦੀ ਚੋਣ ਲੜ ਰਹੇ ਉਮੀਦਵਾਰ ਹਰਬੰਸ ਸਿੰਘ ਬੰਸੀ ਦੀ ਅੱਜ ਤੜਕੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੂਤਰਾਂ ਅਨੁਸਾਰ ਉਹ ਕਰੀਬ ਦੋ ਦਿਨਾਂ ਤੋਂ ਬਿਮਾਰ ਦੱਸਿਆ ਜਾ ਰਿਹਾ ਸੀ। ਮ੍ਰਿਤਕ ਹਰਬੰਸ ਸਿੰਘ ਬੰਸੀ ਪਿਛਲੇ ਮਹੀਨੇ ਹੀ ਬਿਜਲੀ ਬੋਰਡ ਵਿਚੋਂ ਰਿਟਾਇਰ ਹੋਇਆ ਸੀ ਅਤੇ ਆਪਣੇ ਪਿੰਡ ਦੇ ਵਾਰਡ ਨੰਬਰ ਚਾਰ ਤੋਂ ਪੰਚੀ ਦੀ ਚੋਣ ਲਈ ਉਮੀਦਵਾਰ ਸੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭੰਗਲਾਂ ਦੇ ਵਾਰਡ ਨੰਬਰ 4 ਦੀ ਪੰਚੀ ਦੀ ਚੋਣ ਰੱਦ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਸਾਰੀਆਂ ਪਟੀਸ਼ਨਾਂ ਰੱਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News