ਸੰਨੀ ਦਿਓਲ ਨੂੰ ਝੱਟਕਾ,ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ

Wednesday, May 15, 2019 - 09:30 PM (IST)

ਸੰਨੀ ਦਿਓਲ ਨੂੰ ਝੱਟਕਾ,ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ

ਜਲੰਧਰ,(ਵੈਬ ਡੈਸਕ): ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਵਲੋਂ ਵੱਡਾ ਝੱਟਕਾ ਦਿਤਾ ਗਿਆ ਹੈ। ਦਰਅਸਲ ਫੇਸਬੁੱਕ 'ਤੇ ਸੰਨੀ ਦਿਓਲ ਦੇ ਪ੍ਰਚਾਰ ਲਈ ਬਣਾਏ ਗਏ ਸੰਨੀ ਦਿਓਲ ਫੈਨ ਕਲੱਬ ਨਾਮੀ ਪੇਜ ਦੇ ਖਰਚ ਨੂੰ ਲੈ ਕੇ ਕਾਂਗਰਸ ਵਲੋਂ ਪੰਜਾਬ ਦੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਕਮਿਸ਼ਨ ਜਾਂਚ ਕਰਨ ਉਪਰੰਤ ਇਹ ਸ਼ਿਕਾਇਤ ਦਰੁਸਤ ਪਾਈ ਗਈ । ਜਿਸ ਉਪਰੰਤ ਚੋਣ ਕਮਿਸ਼ਨ ਨੇ 1 ਲੱਖ 74 ਹਜ਼ਾਰ ਰੁਪਏ ਦਾ ਖਰਚਾ ਸੰਨੀ ਦਿਓਲ ਦੇ ਚੋਣ ਖਰਚੇ 'ਚ ਜੋੜ ਦਿੱਤਾ ਹੈ। ਇਸ ਦਰਮਿਆਨ ਚੋਣ ਕਮਿਸ਼ਨ ਵਲੋਂ ਸੰਨੀ ਦਿਓਲ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਸੰਨੀ ਦਿਓਲ ਵਲੋਂ ਸਮੇਂ ਸਿਰ ਚੋਣ ਕਮਿਸ਼ਨ ਨੂੰ ਜਵਾਬ ਨਾ ਦੇਣ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਦੇ ਚੋਣ ਖਰਚੇ 'ਚ 6 ਲੱਖ 68 ਹਜ਼ਾਰ 445 ਰੁਪਏ ਦਾ ਫ਼ਰਕ ਹੋਣ ਕਾਰਨ ਚੋਣ ਕਮਿਸ਼ਨ ਨੇ ਸੰਨੀ ਨੂੰ ਨੋਟਿਸ ਭੇਜਿਆ ਸੀ, ਜਿਸ ਦੌਰਾਨ ਸੰਨੀ ਦਿਓਲ ਨੂੰ ਬਣਦੀ ਜਾਣਕਾਰੀ ਦਾ ਵੇਰਵਾ ਦੇਣ ਦੇ ਆਦੇਸ਼ ਦਿੱਤੇ ਗਏ ਸਨ।  


author

Jagwant Brar

Content Editor

Related News