ਭਾਰਤੀ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੇ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ’ਚ ਵਾਧਾ
Tuesday, Dec 22, 2020 - 10:54 AM (IST)
ਚੰਡੀਗੜ੍ਹ (ਅਸ਼ਵਨੀ) : ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰ ਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ 'ਚ 10 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਖਰਚ ਸਬੰਧੀ ਵਾਧਾ ਮੌਜੂਦਾ ਸਮੇਂ ਹੋ ਰਹੀਆਂ ਚੋਣਾਂ 'ਚ ਲਾਗੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਕ ਦੋ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ
ਡਾ. ਰਾਜੂ ਨੇ ਦੱਸਿਆ ਕਿ ਹੁਣ ਪੰਜਾਬ ਰਾਜ 'ਚ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰ 70 ਲੱਖ ਰੁਪਏ ਦੀ ਥਾਂ 77 ਲੱਖ ਰੁਪਏ ਖਰਚ ਕਰ ਸਕਣਗੇ, ਜਦੋਂ ਕਿ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ 28 ਲੱਖ ਰੁਪਏ ਦੀ ਥਾਂ 30.80 ਲੱਖ ਰੁਪਏ ਖਰਚ ਕਰ ਸਕਣਗੇ।
ਇਹ ਵੀ ਪੜ੍ਹੋ : ਕਾਰ ਨਾ ਲਿਆਉਣ 'ਤੇ ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਹਰੀਸ਼ ਕੁਮਾਰ ਸਾਬਕਾ ਆਈ. ਆਰ. ਐੱਸ. ਅਤੇ ਡੀ. ਜੀ. ਇਨਵੈਸਟਿਗੇਸ਼ਨ, ਉਮੇਸ਼ ਸਿਨਹਾ, ਸਕੱਤਰ ਜਨਰਲ ਅਤੇ ਡੀ. ਜੀ. ਐਕਸਪੈਂਡੀਚਰ ’ਤੇ ਆਧਾਰਤ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਹਰੇਕ ਰਾਜ 'ਚ ਵੋਟਰਾਂ ਦੀ ਗਿਣਤੀ ਅਤੇ ਉਸ ਅਨੁਪਾਤ 'ਚ ਆਉਣ ਵਾਲੇ ਖਰਚ ਦਾ ਅਨੁਮਾਨ ਲਗਾਏਗੀ। ਇਸ ਤੋਂ ਇਲਾਵਾ ਬੀਤੇ ਵਰ੍ਹਿਆਂ 'ਚ ਵਧੀ ਹੋਈ ਮਹਿੰਗਾਈ ਨਾਲ ਚੋਣ ਖਰਚਿਆ ’ਤੇ ਹੋਣ ਵਾਲੇ ਅਸਰ ਦਾ ਅਨੁਮਾਨ ਲਗਾਏਗੀ।
ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਤੋਂ ਇਸ ਸਬੰਧੀ ਇਤਰਾਜ਼ ਮੰਗੇਗੀ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਉਪਰੋਕਤ ਤੋਂ ਇਲਾਵਾ ਹੋਰ ਸੰਭਾਵੀ ਸਬੰਧਤ ਵਿਸ਼ਿਆਂ ਦਾ ਵੀ ਮੁਲਾਂਕਣ ਕਰੇਗੀ ਅਤੇ ਆਪਣੀ ਰਿਪੋਰਟ ਕਮੇਟੀ ਦੇ ਗਠਨ ਤੋਂ 120 ਦਿਨਾਂ 'ਚ ਪੇਸ਼ ਕਰੇਗੀ।
ਨੋਟ : ਭਾਰਤੀ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੇ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ’ਚ ਕੀਤੇ ਵਾਧੇ ਬਾਰੇ ਦਿਓ ਵਿਚਾਰ