ਚੋਣ ਕਮਿਸ਼ਨ ਨੇ ਪਕੌੜਿਆਂ ਤੇ ਬਰਫੀ ਦੇ ਰੇਟ ਕੀਤੇ ਤੈਅ

Tuesday, Mar 12, 2019 - 05:23 PM (IST)

ਚੋਣ ਕਮਿਸ਼ਨ ਨੇ ਪਕੌੜਿਆਂ ਤੇ ਬਰਫੀ ਦੇ ਰੇਟ ਕੀਤੇ ਤੈਅ

ਬਠਿੰਡਾ(ਵੈੱਬ ਡੈਸਕ)— ਚੋਣ ਕਮਿਸ਼ਨ ਨੇ ਇਸ ਵਾਰ ਸਿਰੋਪੇ ਦਾ ਰੇਟ ਵੀ ਤੈਅ ਕੀਤਾ ਹੈ। ਇੰਝ ਹੀ ਝਾੜੂ ਦਾ ਰੇਟ ਵੀ ਨਿਸ਼ਚਿਤ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਿਸਾਬ ਰੱਖਣ ਲਈ 171 ਵਸਤਾਂ ਦੇ ਰੇਟ ਤੈਅ ਕੀਤੇ ਹਨ। ਇਨ੍ਹਾਂ ਦੀ ਬਕਾਇਦਾ ਸੂਚੀ ਵੀ ਜਾਰੀ ਕੀਤੀ ਗਈ ਹੈ। ਬਾਜ਼ਾਰ ਦੇ ਰੇਟ ਮੁਤਾਬਕ ਰੇਟ ਬੰਨ੍ਹੇ ਗਏ ਹਨ। ਚੋਣ ਖਰਚੇ 'ਤੇ ਨਜ਼ਰ ਰੱਖਣ ਵਾਲੇ ਅਬਜ਼ਰਵਰ ਸੂਚੀ ਮੁਤਾਬਕ ਉਮੀਦਵਾਰਾਂ ਦੇ ਚੋਣ ਖਰਚੇ ਨੂੰ ਵੀ ਵਾਚਣਗੇ। ਸੂਚੀ ਅਨੁਸਾਰ ਸਿਰੋਪਾਓ ਦੀ ਕੀਮਤ 90 ਰੁਪਏ ਰੱਖੀ ਗਈ ਹੈ। 'ਆਪ' ਦਾ ਚੋਣ ਨਿਸ਼ਾਨ ਝਾੜੂ ਹੈ ਅਤੇ ਪ੍ਰਤੀ ਝਾੜੂ ਕੀਮਤ 15 ਰੁਪਏ ਤੈਅ ਕੀਤੀ ਗਈ ਹੈ ਅਤੇ ਕਾਗਜ਼ ਵਾਲੀ ਟੋਪੀ ਦੀ ਕੀਮਤ 2 ਰੁਪਏ ਅਤੇ ਪ੍ਰਿੰਟ ਵਾਲੀ ਟੋਪੀ ਦੀ ਕੀਮਤ 15 ਰੁਪਏ ਤੈਅ ਕੀਤੀ ਗਈ ਹੈ।

ਚੋਣ ਕਮਿਸ਼ਨ ਵਲੋਂ ਜਾਰੀ ਨਿਯਮਾਂ ਦੀ ਸੂਚੀ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ-

ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਅਤੇ 15 ਰੁਪਏ ਵੱਡੇ-ਛੋਟੇ ਦੇ ਹਿਸਾਬ ਨਾਲ ਰੱਖੀ ਗਈ ਹੈ। ਕਮਿਸ਼ਨ ਨੇ ਚੋਣਾਂ ਵਿਚ ਆਮ ਤੌਰ 'ਤੇ ਵਰਦੇ ਜਾਂਦੇ ਖਾਣ-ਪੀਣ ਦੇ ਉਤਪਾਦਾਂ ਦੀ ਕੀਮਤ ਤੈਅ ਕਰ ਦਿੱਤੀ ਹੈ। ਬੇਸਣ ਦੀ ਬਰਫੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫੀ ਦਾ ਰੇਟ 250 ਰੁਪਏ ਬੰਨ੍ਹਿਆ ਗਿਆ ਹੈ। ਜਲੇਬੀ ਦੀ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰੇਟ 140 ਰੁਪਏ ਅਤੇ ਪਕੌੜਿਆਂ ਦਾ ਪ੍ਰਤੀ ਕਿੱਲੋਂ 150 ਰੁਪਏ ਦੇ ਹਿਸਾਬ ਨਾਲ ਚੋਣ ਖਰਚਾ ਉਮੀਦਵਾਰਾਂ ਨੂੰ ਪਏਗਾ।

 

 


author

cherry

Content Editor

Related News