... ਤੇ ਪੰਜਾਬ ਦੇ ਲੱਖਾਂ ''ਦਿਵਿਆਂਗ ਵੋਟਰ'' ਨਾ ਲੱਭ ਸਕਿਆ ਚੋਣ ਕਮਿਸ਼ਨ

05/17/2019 10:20:13 AM

ਚੰਡੀਗੜ੍ਹ : ਪੰਜਾਬ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਸੂਬੇ ਦੇ ਨਵੇਂ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਨੂੰ ਲੈ ਕੇ ਪਰੇਸ਼ਾਨੀ 'ਚ ਹੈ ਕਿਉਂਕਿ ਇਸ ਵਾਰ 3.94 ਲੱਖ ਨਵੇਂ ਵੋਟਰਾਂ ਅਤੇ 1.1 ਲੱਖ ਦਿਵਿਆਂਗ ਵੋਟਰਾਂ ਨੇ ਹੀ ਵੋਟ ਬਣਵਾਈ ਹੈ, ਜਦੋਂ ਕਿ ਜਨਸੰਖਿਆ ਦੇ ਹਿਸਾਬ ਨਾਲ ਪੰਜਾਬ 'ਚ 9.5 ਲੱਖ ਨਵੇਂ ਵੋਟਰ ਅਤੇ 4.5 ਲੱਖ ਦਿਵਿਆਂਗ ਵੋਟਰ ਹੋਣੇ ਚਾਹੀਦੇ ਹਨ। ਅਜਿਹੇ 'ਚ ਬਾਕੀ 5.06 ਲੱਖ ਨਵੇਂ ਵੋਟਰ ਅਤੇ 3.4 ਲੱਖ ਦਿਵਿਆਂਗ ਵੋਟਰ ਕਿੱਥੇ ਗਏ, ਇਸ ਨੂੰ ਲੈ ਕੇ ਚੋਣ ਕਮਿਸ਼ਨ ਉਲਝਣ 'ਚ ਹੈ। ਇਸ ਸਬੰਧੀ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਜਨਸੰਖਿਆ ਦੇ ਹਿਸਾਬ ਨਾਲ ਸੂਬੇ ਦੇ ਜਿੰਨੇ ਨਵੇਂ ਵੋਟਰ ਅਤੇ ਦਿਵਿਆਂਗ ਵੋਟਰ ਹੋਣੇ ਚਾਹੀਦੇ ਹਨ, ਉਹ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਨੂੰ ਬੜਾ ਅਫਸੋਸ ਹੈ। ਉਨ੍ਹਾਂ ਕਿਹਾ ਕਿ ਵੋਟਾਂ ਘੱਟ ਬਣਨ ਪਿੱਛੇ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ 'ਚ ਹਰ ਸਾਲ 19 ਤੋਂ 23 ਸਾਲ ਦੇ ਕਰੀਬ ਲੱਖਾਂ ਬੱਚੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂ. ਕੇ. ਅਤੇ ਯੂਰਪ ਚਲੇ ਜਾਂਦੇ ਹਨ।


Babita

Content Editor

Related News