ਬੈਂਕਾਂ ਰਾਹੀਂ ਹੋਣ ਵਾਲੀਆਂ ਸ਼ੱਕੀ ਅਦਾਇਗੀਆਂ ''ਤੇ ਚੋਣ ਕਮਿਸ਼ਨ ਦੀ ਰਹੇਗੀ ਸਖਤ ਨਜ਼ਰ

Thursday, Mar 28, 2019 - 11:45 AM (IST)

ਬੈਂਕਾਂ ਰਾਹੀਂ ਹੋਣ ਵਾਲੀਆਂ ਸ਼ੱਕੀ ਅਦਾਇਗੀਆਂ ''ਤੇ ਚੋਣ ਕਮਿਸ਼ਨ ਦੀ ਰਹੇਗੀ ਸਖਤ ਨਜ਼ਰ

ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ 'ਚ ਵੋਟਰਾਂ ਨੂੰ ਭਰਮਾਉਣ ਲਈ ਧਨ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਦੀ ਬੈਂਕ ਖਾਤਿਆਂ ਰਾਹੀਂ ਹੋਣ ਵਾਲੀਆਂ ਸ਼ੱਕੀ ਅਦਾਇਗੀਆਂ 'ਤੇ ਵੀ ਸਖਤ ਨਜ਼ਰ ਰਹੇਗੀ। ਇਸ ਸਬੰਧੀ ਚੋਣ ਕਮਿਸ਼ਨ ਨੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਚੋਣ ਅਫਸਰ ਬੈਂਕ ਖਾਤਿਆਂ ਰਾਹੀਂ ਇਕ ਲੱਖ ਰੁਪਏ ਤੋਂ ਵੱਧ ਦੀਆਂ ਹੋਣ ਵਾਲੀਆਂ ਸ਼ੱਕੀ ਅਦਾਇਗੀਆਂ ਜਾਂ ਪੈਸੇ ਜਮ੍ਹਾਂ ਕਰਾਉਣ ਦੀਆਂ ਕਾਰਵਾਈਆਂ ਬਾਰੇ ਸਬੰਧਿਤ ਬੈਂਕ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲਾ ਚੋਣ ਅਫਸਰ ਬੀਤੇ ਦੋ ਮਹੀਨਿਆਂ ਦੌਰਾਨ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਕਾਰਵਾਈ ਦੀ ਵੀ ਸੂਚਨਾ ਲੈ ਸਕਦੇ ਹਨ।


author

Babita

Content Editor

Related News