ਘਰ ''ਚੋਂ ਮਿਲਿਆ ਜੰਜ਼ੀਰਾਂ ਨਾਲ ਬੰਨ੍ਹਿਆ ਬਜ਼ੁਰਗ, ਦੇਖ ਪ੍ਰਸ਼ਾਸਨ ਵੀ ਹੈਰਾਨ

Saturday, Feb 01, 2020 - 06:05 PM (IST)

ਘਰ ''ਚੋਂ ਮਿਲਿਆ ਜੰਜ਼ੀਰਾਂ ਨਾਲ ਬੰਨ੍ਹਿਆ ਬਜ਼ੁਰਗ, ਦੇਖ ਪ੍ਰਸ਼ਾਸਨ ਵੀ ਹੈਰਾਨ

ਰੂਪਨਗਰ (ਸੱਜਣ ਸੈਣੀ)— ਸ਼ਹਿਰ ਦੇ ਨਾਲ ਲੱਗਦੇ ਪਿੰਡ ਬੜੀ ਹਵੇਲੀ 'ਚ ਬੈਂਕ ਨੂੰ ਇਕ ਘਰ ਦਾ ਕਬਜ਼ਾ ਦਿਵਾਉਣ ਲਈ ਗਿਆ ਪ੍ਰਸ਼ਾਸਨ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਬੰਦ ਪਏ ਘਰ 'ਚੋਂ ਇਕ ਬਜ਼ੁਰਗ ਵਿਅਕਤੀ ਜੰਜ਼ੀਰਾਂ 'ਚ ਜਕੜਿਆ ਹੋਇਆ ਮਿਲਿਆ। ਜਾਣਕਾਰੀ ਮੁਤਾਬਕ ਘਰ ਦੇ ਮਾਲਕ ਮਨਿੰਦਰ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਮਕਾਨ ਨੰਬਰ 4475 ਪਿੰਡ ਬੜੀ ਹਵੇਲੀ ਨੇ ਏ. ਯੂ. ਸਮਾਲ ਫਾਇਨਾਂਸਰ ਬੈਂਕ ਲਿਮਟਿਡ ਤੋਂ ਲੋਨ ਲਿਆ ਹੋਇਆ ਸੀ ਅਤੇ ਇਸ ਲੋਨ ਦੀ ਰਾਸ਼ੀ 8 ਲੱਖ ਰੁਪਏ ਅਦਾ ਕਰਨ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਘਰ ਦਾ ਕਬਜ਼ਾ ਬੈਂਕ ਨੂੰ ਦਿਵਾਉਣ ਲਈ ਰੋਪੜ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ। ਇਸੇ ਆਦੇਸ਼ 'ਤੇ ਤਹਿਸੀਲਦਾਰ ਕੁਲਦੀਪ ਸਿੰਘ ਅਤੇ ਪੁਲਸ ਸਬੰਧਤ ਬੈਂਕ ਨੂੰ ਕਬਜ਼ਾ ਦਿਵਾਉਣ ਲਈ ਪਿੰਡ ਬੜੀ ਹਵੇਲੀ 'ਚ ਪਹੁੰਚ ਗਏ।

PunjabKesari

ਮੌਕੇ 'ਤੇ ਅਧਿਕਾਰੀਆਂ ਨੂੰ ਘਰ 'ਚ ਕੋਈ ਵੀ ਹਾਜ਼ਰ ਨਾ ਦਿਸਿਆ, ਜਿਸ ਕਰਕੇ ਘਰ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਘਰ ਦੇ ਇਕ ਕੌਨੇ 'ਚੋਂ ਇਕ ਬਜ਼ੁਰਗ ਵਿਅਕਤੀ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਦਿਸਿਆ ਤਾਂ ਸਾਰੇ ਹੈਰਾਨ ਰਹਿ ਗਏ। ਅਧਿਕਾਰੀਆਂ ਨੇ ਇਸ ਵਿਅਕਤੀ ਤੋਂ ਉਸ ਦੀ ਪਛਾਣ ਅਤੇ ਉਸ ਦੀ ਹਾਲਤ ਬਾਰੇ ਪੁੱਛਿਆ ਤਾਂ ਇਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਲੱਗਾ। ਇਸ ਤੋਂ ਬਾਅਦ ਤਹਿਸੀਲਦਾਰ ਨੇ ਸਿਵਲ ਸਰਜਨ ਨੂੰ ਸੂਚਿਤ ਕਰਕੇ ਉਸ ਨੂੰ ਹਸਪਤਾਲ ਲਿਜਾਣ ਲਈ ਕਿਹਾ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਇਸੇ ਹਾਲਤ 'ਚ ਬੰਨ੍ਹਿਆ ਹੋਇਆ ਲੱਗ ਰਿਹਾ ਹੈ। ਐਂਬੂਲੈਂਸ ਜ਼ਰੀਏ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਸ ਦਾ ਮਾਨਸਿਕ ਰੋਗੀਆਂ ਵਾਲੇ ਵਾਰਡ 'ਚ ਇਲਾਜ ਚੱਲ ਰਿਹਾ ਹੈ।

PunjabKesari

ਸਿਵਲ ਸਰਜਨ ਐੱਚ. ਐੱਨ. ਸ਼ਰਮਾ ਨੇ ਵਾਰਡ 'ਚ ਪਹੁਚ ਕੇ ਇਸ ਵਿਅਕਤੀ ਨੂੰ ਨਹਾਇਆ ਅਤੇ ਸਾਫ ਕੱਪੜਿਆਂ ਸਮੇਤ ਕੱਬਲ ਆਦਿ ਦਿੱਤਾ। ਐੱਚ. ਐੱਨ. ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਇਸ ਦਾ ਇਲਾਜ ਕਰਨ ਦੀ ਹਦਾਇਤ ਦਿੱਤੀ ਹੈ, ਜਿਸ ਤਹਿਤ ਇਸ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਧੇ ਹੀ ਤਹਿਸੀਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਘਰ ਨੂੰ ਸੀਲ ਕਰਕੇ ਬੈਂਕ ਨੂੰ ਇਸ ਘਰ ਦਾ ਕਬਜ਼ਾ ਦਿਵਾ ਦਿੱਤਾ ਗਿਆ ਹੈ ਅਤੇ ਘਰ 'ਚੋਂ ਬਜ਼ੁਰਗ ਵਿਅਕਤੀ ਦੀ ਹਾਲਤ ਸਬੰਧੀ ਰਿਪੋਰਟ ਐੱਸ. ਡੀ. ਐੱਮ. ਨੂੰ ਦੇ ਦਿੱਤੀ ਗਈ ਹੈ। ਐੱਸ. ਡੀ. ਐੱਮ. ਦੇ ਨਿਰਦੇਸ਼ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਘਰ 'ਚੋਂ ਮਿਲੇ ਬਜ਼ੁਰਗ ਵਿਅਕਤੀ ਦਾ ਨਾਂ ਤਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਕਤ ਵਿਅਕਤੀ ਕਰਜ਼ਾ ਲੈਣ ਵਾਲੇ ਮਨਿੰਦਰ ਸਿੰਘ ਦਾ ਪਿਤਾ ਦੱਸਿਆ ਜਾ ਰਿਹਾ ਹੈ। ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦੇ ਚਲਦਿਆਂ ਇਸ ਨੂੰ ਇਸ ਤਰ੍ਹਾਂ ਬੰਨ੍ਹ ਕੇ ਰੱਖਿਆ ਗਿਆ ਹੈ। ਇਸ ਘਟਨਾ ਨੇ ਇਕ ਵਾਰ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।


author

shivani attri

Content Editor

Related News