ਪੰਜਾਬ ''ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ
Sunday, Sep 01, 2024 - 07:08 PM (IST)
ਸਮਰਾਲਾ (ਵਿਪਨ)- ਪੰਜਾਬ ਵਿਚ ਮੇਲੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਮੇਲੇ ਵਿੱਚ ਚਾਰਜਿੰਗ 'ਤੇ ਖੜ੍ਹੀ ਕੋਲਡ ਡਰਿੰਕ ਵੈਨ ਤੋਂ ਇਕ ਬਜ਼ੁਰਗ ਔਰਤ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਦਰਅਸਲ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਹੋਏ ਮੇਲੇ 'ਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਆਈਆਂ ਸਨ।
ਗੁਰਮੀਤ ਕੌਰ ਵੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਨੀਲੋ ਖ਼ੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚੀ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇੜੇ ਖੜ੍ਹੀ ਕੋਲਡ ਡਰਿੰਕ ਵਾਲੀ ਵੈਨ ਜੋਕਿ ਚਾਰਜਿੰਗ 'ਤੇ ਲੱਗੀ ਹੋਈ ਸੀ, ਉਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀ ਅਤੇ ਉਸ ਵੈਨ ਨੂੰ ਉਸ ਦਾ ਹੱਥ ਲੱਗ ਗਿਆ। ਇਸ ਦੌਰਾਨ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗ ਗਿਆ। ਮੌਕੇ ਉਤੇ ਉਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ (55) ਨਿਵਾਸੀ ਨੀਲੋਂ ਖ਼ੁਰਦ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਮੇਲੇ 'ਚ ਪਰਿਵਾਰ ਸਮੇਤ ਗਏ ਸਨ। ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਮੇਰੀ ਮਾਤਾ ਕੋਲਡ ਡਰਿੰਕ ਵੈਨ ਦੇ ਕੋਲ ਖੜ੍ਹੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ 'ਤੇ ਲੱਗੀ ਹੋਈ ਸੀ ਅਤੇ ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜ੍ਹੀ ਸੀ। ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਨਾਲ ਲੱਗ ਗਿਆ, ਜਿਸ ਕਾਰਨ ਉਸ ਗੱਡੀ ਤੋਂ ਮੇਰੀ ਮਾਂ ਨੂੰ ਕਰੰਟ ਲੱਗ ਗਿਆ। ਮੈਂ ਪੁਲਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਕੋਲਡ ਡਰਿੰਕ ਵੈਨ ਦੇ ਮਾਲਕ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਅਤੇ ਜਿਹੜੇ ਵੀ ਲੋਕ ਇਹੋ ਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਹਨ, ਉਨ੍ਹਾਂ ਵੈਨਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਇਹੋ ਜਿਹਾ ਨਾ ਹੋ ਸਕੇ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਸਪਸ਼ਟੀਕਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ