ਬੀਮਾਰੀ ਤੋਂ ਪਰੇਸ਼ਾਨ ਬਜ਼ੁਰਗ ਜੋੜੇ ਨੇ ਕੀਤੀ ਖ਼ੁਦਕੁਸ਼ੀ

Friday, Jul 24, 2020 - 12:06 PM (IST)

ਬੀਮਾਰੀ ਤੋਂ ਪਰੇਸ਼ਾਨ ਬਜ਼ੁਰਗ ਜੋੜੇ ਨੇ ਕੀਤੀ ਖ਼ੁਦਕੁਸ਼ੀ

ਪਟਿਆਲਾ (ਬਲਜਿੰਦਰ): ਸ਼ਹਿਰ ਦੇ ਨਾਭਾ ਗੇਟ ਇਲਾਕੇ 'ਚ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਇਕ ਬਜ਼ੁਰਗ ਜੋੜੇ ਵਲੋਨ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਸਰਲਾ (70) ਅਤੇ ਮਹਿੰਦਰਪਾਲ ਗੋਇਲ (69) ਸ਼ਾਮਲ ਸਨ। ਦੋਵਾਂ ਨੇ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕੀਤੀ ਹੈ।ਮਿਲੀ ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਪਤਨੀ ਦੀ ਰੀੜ ਦੀ ਹੱਡੀ 'ਚ ਸਮੱਸਿਆ ਆਉਣ ਕਾਰਨ ਉਹ ਬੀਮਾਰ ਹੋਣ ਕਾਰਨ ਬੈੱਡ 'ਤੇ ਪੈ ਗਈ ਸੀ। ਉਸ ਦੀ ਸੇਵਾ ਕਰਦਿਆਂ ਪਤੀ ਵੀ ਬੀਮਾਰ ਹੋ ਗਿਆ। ਦੋਵਾਂ ਨੇ ਅੱਜ ਇਕੱਠੇ ਹੀ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ। ਦੋਵਾਂ ਦਾ ਸਸਕਾਰ ਉਨ੍ਹਾਂ ਦੇ ਪੁੱਤਰ ਯੋਗਿੰਦਰ ਨੇ ਕੀਤਾ। ਉਨ੍ਹਾਂ ਦਾ ਇੱਕ ਪੁੱਤਰ ਅਮਰੀਕਾ ਰਹਿੰਦਾ ਹੈ। ਮਹਿੰਦਰ ਗੋਇਲ ਬਿਜਨਸਮੈਨ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਮਾਪੇ ਅਜਿਹਾ ਕਦਮ ਵੀ ਚੁੱਕ ਸਕਦੇ ਹਨ।


author

Shyna

Content Editor

Related News