ਸਾਰੀ ਦੁਨੀਆ ਲਈ ਜ਼ਿੰਦਾ ਦਿਲੀ ਦੀ ਮਿਸਾਲ ਬਣਿਆ ਇਹ ਬਜ਼ੁਰਗ, ਅਸਲੀਅਤ ਜਾਣ ਤੁਸੀਂ ਵੀ ਕਰੋਗੇ ਸਲਾਮ

10/25/2016 2:06:13 PM

ਵਲਟੋਹਾ/ਖੇਮਕਰਨ (ਗੁਰਮੀਤ, ਸੋਨੀਆ) : ਪੂਰੇ ਸੰਸਾਰ ''ਚ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਣ ਵਾਲਿਆਂ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ। ਅਜਿਹੀ ਹੀ ਇਕ ਉਦਾਹਰਨ ਪਿੰਡ ਪੂਨੀਆਂ ਦੇ ਰਹਿਣ ਵਾਲੇ 60 ਸਾਲਾ ਕਿਸਾਨ ਸਰਵਣ ਸਿੰਘ ਤੋਂ ਮਿਲਦੀ ਹੈ ਜੋ ਆਪਣੀ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਂਦਿਆਂ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।
ਇਸ ਨੂੰ ਆਪਣੀਆਂ ਦੋਵਾਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਫਿਰ ਵੀ ਉਹ ਆਪਣੇ ਹੱਥੀਂ ਕਿਰਤ ਕਰ ਕੇ ਦੂਸਰਿਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਗੌਰਤਲਬ ਹੈ ਕਿ ਸਰਵਣ ਸਿੰਘ ਨੂੰ ਭਾਵੇਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਪਰ ਉਸ ਦੀ ਜ਼ਿੰਦਗੀ ਜਿਊਣ ਦੀ ਚਾਹਤ ''ਚ ਕਮੀ ਨਹੀਂ ਆਈ। ਸਰਵਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਭੈਣ ਦੇਵੀ ਦੀਆਂ ਅੱਖਾਂ ਦੀ ਰੌਸ਼ਨੀ 10-12 ਸਾਲ ਦੀ ਉਮਰ ''ਚ ਹੀ ਚਲੀ ਗਈ ਸੀ। ਬਹੁਤ ਇਲਾਜ ਕਰਵਾਉਣ ''ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਹੁਣ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਦੇ ਵਾਪਸ ਨਹੀਂ ਆ ਸਕਦੀ। ਉਨ੍ਹਾਂ ਨੂੰ ਕਿਸੇ ਦੇ ਸਹਾਰੇ ਲਈ ਮੁਥਾਜ ਰਹਿਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਅੱਖਾਂ ਜਾਣ ਦਾ ਦੁੱਖ ਤਾਂ ਉਨ੍ਹਾਂ ਨੂੰ ਹੋਇਆ ਪਰ ਜ਼ਿੰਦਗੀ ਜਿਊਣ ਦੀ ਤਾਂਘ ਦਿਲ ''ਚ ਬਰਕਰਾਰ ਸੀ, ਜਿਸ ਨੂੰ ਉਨ੍ਹਾਂ ਆਪਣੀ ਸ਼ਕਤੀ ਬਣਾਇਆ ਅਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਅੱਖਾਂ ਦੀ ਰੌਸ਼ਨੀ ਭਾਵੇਂ ਚਲੀ ਗਈ ਸੀ ਪਰ ਮੇਰੀ ਹਿੰਮਤ ਅਜੇ ਵੀ ਬਾਕੀ ਸੀ। ਮੈਂ ਕਿਸੇ ''ਤੇ ਬੋਝ ਬਣਨ ਦੀ ਬਜਾਏ ਆਪਣੀ ਮਿਹਨਤ ਨਾਲ ਖੁਦ ਦੀ ਅਤੇ ਆਪਣੀ ਨੇਤਰਹੀਣ ਭੈਣ ਦੀ ਪਰਵਰਿਸ਼ ਸ਼ੁਰੂ ਕਰ ਦਿੱਤੀ।


Gurminder Singh

Content Editor

Related News