ਕੋਰੋਨਾ ਨੇ ਹੋਰ ਗਹਿਰਾ ਕੀਤਾ ਬਜ਼ੁਰਗਾਂ ਦਾ ਦਰਦ, ਬੱਚਿਆਂ ਦੇ ਫੋਨ ਦੀ 'ਉਡੀਕ' 'ਚ ਕੱਟ ਰਹੇ ਨੇ ਰਹਿੰਦੀ ਜ਼ਿੰਦਗੀ

06/16/2021 10:52:48 AM

ਗੁਰਦਾਸਪੁਰ (ਹਰਮਨ) - ਪੰਜਾਬ ਸਮੇਤ ਸਮੁੱਚੇ ਦੇਸ਼ ਦੁਨੀਆਂ ’ਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਸਬੰਧ ’ਚ ਸਾਹਮਣੇ ਆ ਰਹੀਆਂ ਵੱਖ-ਵੱਖ ਰਿਪੋਰਟਾਂ ਹੈਰਾਨੀਜਨਕ ਖ਼ੁਲਾਸੇ ਕਰ ਰਹੀਆਂ ਹਨ। ਰਿਪੋਰਟਾਂ ਦੇ ਤਹਿਤ ਬੱਚਿਆਂ ਨੂੰ ਜਨਮ ਦੇਣ ਵਾਲੇ ਮਾਤਾ-ਪਿਤਾ ਬਜ਼ੁਰਗ ਵਿਵਸਥਾ ਵਿੱਚ ਆਪਣੇ ਹੀ ਬੱਚਿਆਂ ਦੇ ਹੱਥੋਂ ਨਾ ਸਿਰਫ਼ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ ਸਗੋਂ ਕਈ ਵਾਰ ਹਾਲਾਤ ਇਹ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਬਿਰਧ ਆਸ਼ਰਮਾਂ ਵਿੱਚ ਜਾ ਕੇ ਜ਼ਿੰਦਗੀ ਦੇ ਅਖੀਰਲੇ ਸਾਲ ਬਤੀਤ ਕਰਨੇ ਪੈਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਹੈਲਪਏਜ਼ ਇੰਡੀਆ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਭਰ ਅੰਦਰ 35.5 ਫੀਸਦੀ ਬਜ਼ੁਰਗ ਅਜਿਹੇ ਹਨ, ਜੋ ਹਮੇਸ਼ਾ ਆਪਣੇ ਬੱਚਿਆਂ ਦੇ ਫੋਨ ਦੀ ਉਡੀਕ ’ਚ ਰਹਿੰਦੇ ਹਨ। ਬੱਚਿਆਂ ਕੋਲ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸਮਾਂ ਹੀ ਨਹੀਂ ਹੈ। ਕੋਰੋਨਾ ਮਹਾਮਾਰੀ ਦੌਰਾਨ ਬਜ਼ੁਰਗ ਸਿਰਫ਼ ਸਰੀਰਕ ਸਮੱਸਿਆ ਨਾਲ ਹੀ ਨਹੀਂ ਜੂਝ ਰਹੇ ਸਗੋਂ ਉਨ੍ਹਾਂ ਵਿਚ ਮਾਨਸਿਕ ਤਣਾਅ ਤੇ ਪ੍ਰੇਸ਼ਾਨੀ ਵੀ ਵਧ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ 61 ਫੀਸਦੀ ਤੋਂ ਜ਼ਿਆਦਾ ਬਜ਼ੁਰਗ ਦੂਰਵਿਵਹਾਰ ਦੀ ਸਮੱਸਿਆ ਵਿੱਚ ਘਿਰ ਗਏ ਹਨ। ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਬਜ਼ੁਰਗਾਂ ਨਾਲ ਬਦਸਲੂਕੀ, ਹਿੰਸਾ ਅਤੇ ਹੋਰ ਵਿਵਾਦਾਂ ਨਾਲ ਸਬੰਧਤ ਹੈਲਪਏਜ਼ ਇੰਡੀਆ ਦੀ ਹੈਲਪਲਾਈਨ ’ਤੇ ਹਜ਼ਾਰਾਂ ਤੋਂ ਜ਼ਿਆਦਾ ਫੋਨ ਕਾਲਾਂ ਆਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)

PunjabKesari

ਇਸ ਸਬੰਧੀ ਗੁਰਦਾਸਪੁਰ ਵਿਖੇ ਚਲ ਰਹੇ ਬਿਰਧ ਆਸ਼ਰਮ ਨਾਲ ਸਬੰਧਤ ਹੈਲਪਏਜ਼ ਇੰਡੀਆ ਦੀ ਮੈਨੇਜਰ ਅਰਪਨਾ ਸ਼ਰਮਾ ਨੇ ਦੱਸਿਆ ਕਿ ਕੋਵਿਡ ਕਾਲ ਦੀ ਪਹਿਲੀ ਲਹਿਰ ਦੇ ਮੁਕਾਬਲੇ ਦੂਸਰੀ ਲਹਿਰ ਵਿੱਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਵਧੀਆਂ ਹਨ। ਇਸ ਦੇ ਤਹਿਤ ਪਹਿਲੀ ਲਹਿਰ ਦੇ ਮੁਕਾਬਲੇ ਦੂਸਰੀ ਲਹਿਰ ਦੌਰਾਨ 18 ਫੀਸਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਲਹਿਰ ’ਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਦੂਰਵਿਵਹਾਰ ਸਬੰਧੀ 20 ਹਜ਼ਾਰ ਦੇ ਕਰੀਬ ਕਾਲਾਂ ਆਈਆਂ ਹਨ। ਪਹਿਲੀ ਲਹਿਰ ਦੇ ਮੁਕਾਬਲੇ ਹੁਣ ਤੱਕ ਕੁੱਲ 36 ਫੀਸਦੀ ਵਾਧਾ ਹੋਇਆ ਹੈ, ਜਦੋਂਕਿ ਕੌਂਸਲਿੰਗ ਬਾਰੇ ਕਾਲਾਂ ’ਚ 111 ਫੀਸਦੀ ਦਾ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਉਨ੍ਹਾਂ ਦੱਸਿਆ ਕਿ ਆਮਦਨੀ ਸਹਾਇਤਾ ਲਈ ਇਨ੍ਹਾਂ ਕਾਲਾਂ ਵਾਲੇ 54 ਫੀਸਦੀ ਬਜ਼ੁਰਗਾਂ ਨੇ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੈਲਪਏਜ਼ ਇੰਡੀਆ ਇਕ ਪ੍ਰਮੁੱਖ ਚੈਰੀਟੇਬਲ ਸੰਸਥਾ ਹੈ, ਜੋ ਪਿਛਲੇ 43 ਸਾਲਾਂ ਤੋਂ ਭਾਰਤ ’ਚ ਬਜ਼ੁਰਗਾਂ ਦੇ ਨਾਲ ਕੰਮ ਕਰ ਰਹੀ ਹੈ। ਇਹ ਦੇਸ ਭਰ ’ਚ ਸਿਹਤ ਸੰਭਾਲ, ਉਮਰ ਸੰਭਾਲ ਅਤੇ ਰੋਜ਼ੀ-ਰੋਟੀ ਦੇ ਪ੍ਰੋਗਰਾਮਾਂ ਨੂੰ ਚਲਾਉਂਦਾ ਹੈ ਅਤੇ ਬਜ਼ੁਰਗਾਂ ਦੇ ਮਕਸਦ ਲਈ ਜ਼ੋਰਦਾਰ ਵਕੀਲ ਕਰਦਾ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਲੜਦਾ ਹੈ। ਇਹ ਬਜ਼ੁਰਗਾਂ ਨਾਲ ਸਬੰਧਤ ਨੀਤੀ ਬਣਾਉਣ ’ਚ ਸਰਕਾਰ ਨੂੰ ਸਲਾਹ ਅਤੇ ਸਹੂਲਤ ਵੀ ਦਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼


rajwinder kaur

Content Editor

Related News