ਸੁਲਤਾਨਪੁਰ ਲੋਧੀ 'ਚ ਬਜ਼ੁਰਗ ਬੀਬੀ ਦਾ ਸ਼ੱਕੀ ਹਾਲਾਤ 'ਚ ਬੇਰਹਿਮੀ ਨਾਲ ਕਤਲ

Tuesday, Aug 31, 2021 - 06:02 PM (IST)

ਸੁਲਤਾਨਪੁਰ ਲੋਧੀ 'ਚ ਬਜ਼ੁਰਗ ਬੀਬੀ ਦਾ ਸ਼ੱਕੀ ਹਾਲਾਤ 'ਚ ਬੇਰਹਿਮੀ ਨਾਲ ਕਤਲ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਸਥਾਨਕ ਸ਼ਹਿਰ ਦੇ ਧੀਰਾਂ ਮੁਹੱਲੇ 'ਚ ਆਪਣੇ ਘਰ 'ਚ ਇਕੱਲੀ ਰਹਿੰਦੀ ਬਜੁਰਗ ਬੀਬੀ ਸਰੋਜ ਕੁਮਾਰੀ ਦਾ ਅੱਜ ਸਵੇਰੇ ਸ਼ੱਕੀ ਹਾਵਾਤ ਵਿਚ ਕਤਲ ਕਰ ਦਿੱਤਾ ਗਿਆ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਕਬਜੇ 'ਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ:  ਜਲੰਧਰ ’ਚ ਵੱਡੀ ਵਾਰਦਾਤ: ਗੋਲ਼ੀਆਂ ਨਾਲ ਭੁੰਨਿਆ ਨੌਜਵਾਨ, ਖੇਤਾਂ ’ਚ ਖ਼ੂਨ ਨਾਲ ਲਥਪਥ ਮਿਲੀ ਲਾਸ਼

ਐੱਸ. ਐੱਚ. ਓ. ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਬੀਬੀ ਸਰੋਜ ਰਾਣੀ ਸਿਹਤ ਮਹਿਕਮੇ ਤੋਂ 12 ਕੁ ਸਾਲ ਪਹਿਲਾਂ ਰਿਟਾਇਰ ਹੋਈ ਸੀ ਅਤੇ ਹੁਣ ਇਕੱਲੀ ਘਰ 'ਚ ਰਹਿੰਦੀ ਸੀ । ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇੜੇਲੇ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਖੰਗਾਲ ਰਹੀ ਹੈ, ਜਿਸ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। 

ਇਸ ਘਟਨਾ ਸਬੰਧੀ ਮ੍ਰਿਤਕ ਬੀਬੀ ਦੇ ਜਲੰਧਰ ਤੋਂ ਪੁੱਜੇ ਭਾਣਜੇ ਸੋਨੀ ਨੇ ਦੱਸਿਆ ਕਿ ਸਰੋਜ ਕੁਮਾਰੀ ਦੇ ਪਤੀ ਕਰਮਵੀਰ ਸਨ, ਜਿਨ੍ਹਾਂ ਦਾ ਜਾਇਦਾਦ ਸਬੰਧੀ ਕੋਈ ਝਗੜਾ ਵੀ ਲੋਕਾਂ ਨਾਲ ਚਲਦਾ ਸੀ। ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਮੌਕੇ 'ਤੇ ਬੀਬੀ ਦੇ ਕੁਝ ਜ਼ਖ਼ਮਾਂ ਦੇ ਨਿਸ਼ਾਨ ਵੀ ਮਿਲੇ ਹਨ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਪੁਲਸ ਵੱਲੋਂ 100 ਕਰੋੜ ਦੀ ਹੈਰੋਇਨ ਜ਼ਬਤ, ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News