ਟਰੇਨ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ
Friday, Feb 09, 2018 - 02:48 AM (IST)

ਟਾਂਡਾ ਉੜਮੁੜ, (ਪੰਡਿਤ)- ਅੱਜ ਦੁਪਹਿਰ ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਪਿੰਡ ਚੋਲਾਂਗ ਨਜ਼ਦੀਕ ਟਰੇਨ ਦੀ ਲਪੇਟ ਵਿਚ ਆਉਣ ਕਰਕੇ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਾਧੂ ਰਾਮ ਪੁੱਤਰ ਸੰਤ ਰਾਮ ਨਿਵਾਸੀ ਚੌਲਾਂਗ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਟਰੈਕ ਪਾਰ ਕਰਦੇ ਟਰੇਨ ਦੀ ਲਪੇਟ ਵਿਚ ਆਇਆ ਹੈ। ਰੇਲਵੇ ਪੁਲਸ ਨੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ।