ਮੋਟਰਸਾਈਕਲ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ, 2 ਜ਼ਖ਼ਮੀ

Wednesday, Sep 20, 2017 - 12:45 AM (IST)

ਮੋਟਰਸਾਈਕਲ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ, 2 ਜ਼ਖ਼ਮੀ

ਬਟਾਲਾ, (ਸੈਂਡੀ)-  ਅੱਜ ਸ਼ਾਮ ਨਜ਼ਦੀਕੀ ਕਸਬਾ ਅੱਡਾ ਬੁੱਢਾ ਕੋਟ 'ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰੀ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬੁੱਢਾ ਕੋਟ, ਜੋ ਕਿ ਅੱਡੇ 'ਤੇ ਖੜ੍ਹਾ ਸੀ ਤਾਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੰ. ਪੀ ਬੀ 02 ਸੀ ਐੱਸ 6451, ਜਿਸ ਨੂੰ ਸੁਖਵੰਤ ਸਿੰਘ ਪੁੱਤਰ ਵਿਰਥਾ ਸਿੰਘ ਵਾਸੀ ਚੰਦਰ ਨਗਰ ਅਜਨਾਲਾ ਚਲਾ ਰਿਹਾ ਸੀ, ਉਸ ਦੇ ਪਿੱਛੇ ਅਵਤਾਰ ਸਿੰਘ ਪੁੱਤਰ ਅਜੈਬ ਸਿੰਘ ਬੈਠਾ ਸੀ, ਨੇ ਸਿੱਧਾ ਉਕਤ ਬਜ਼ੁਰਗ ਵਿਅਕਤੀ 'ਚ ਮਾਰ ਦਿੱਤਾ, ਜਿਸ ਨਾਲ ਬਜ਼ੁਰਗ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਜਿਥੇ ਡਾਕਟਰਾਂ ਨੇ ਬਜ਼ੁਰਗ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ 'ਚ ਉਕਤ ਮੋਟਰਸਾਈਕਲ ਸਵਾਰ ਤੇ ਉਸ ਦਾ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੇਖਵਾਂ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਉਕਤ ਮੋਟਰਸਾਈਕਲ ਸਵਾਰ ਸੁਖਵੰਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। 


Related News