ਹਾਈ ਪ੍ਰੋਫਾਈਲ ਏਕਮ ਕਤਲ ਕਾਂਡ ਦੀ ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ (ਵੀਡੀਓ)

03/26/2017 7:03:29 PM

ਮੋਹਾਲੀ : ਮੋਹਾਲੀ ਦੇ ਹਾਈ ਪ੍ਰੋਫਾਈਲ ਏਕਮ ਢਿੱਲੋਂ ਕਤਲ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮਹਿਲਾ ਸੂਟਕੇਸ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਰਹੀ ਹੈ। ਇਸ ਦੇ ਨਾਲ ਹੀ ਤਸਵੀਰਾਂ ''ਚ ਉਹ ਆਟੋ ਵੀ ਨਜ਼ਰ ਆ ਰਿਹਾ ਹੈ ਜਿਸ ਦੇ ਚਾਲਕ ਦੀ ਸੂਚਨਾ ''ਤੇ ਪੁਲਸ ਵਾਰਦਾਤ ਵਾਲੀ ਥਾਂ ''ਤੇ ਪਹੁੰਚੀ ਸੀ ਅਤੇ ਸੂਟਕੇਸ ''ਚੋਂ ਲਾਸ਼ ਬਰਾਮਦ ਕੀਤੀ ਸੀ।
ਸੀ. ਸੀ. ਟੀ. ਵੀ. ਫੁਟੇਜ ''ਚ ਕੈਦ ਹੋਈ ਔਰਤ ਮ੍ਰਿਤਕ ਏਕਮ ਢਿੱਲੋਂ ਦੀ ਪਤਨੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਵਾ ਰਹੀ ਹੈ ਕਿ ਫੁਟੇਜ ਵਿਚ ਕੈਦ ਹੋਈ ਔਰਤ ਸੀਰਤ ਹੀ ਹੈ ਜਾਂ ਕੋਈ ਹੋਰ।


Gurminder Singh

Content Editor

Related News