ਸਿੱਖਿਆ ਕ੍ਰਾਂਤੀ ਦੀ ਦਿਸ਼ਾ 'ਚ ਨਵਾਂ ਕਦਮ ਚੁੱਕਣ ਦੀ ਤਿਆਰੀ 'ਚ ਸਰਕਾਰ, ਸਿੱਖਿਆ ਮੰਤਰੀ ਨੇ ਵਿਧਾਇਕਾਂ ਨੂੰ ਲਿਖੇ ਪੱਤਰ

Wednesday, Oct 18, 2023 - 10:01 PM (IST)

ਸਿੱਖਿਆ ਕ੍ਰਾਂਤੀ ਦੀ ਦਿਸ਼ਾ 'ਚ ਨਵਾਂ ਕਦਮ ਚੁੱਕਣ ਦੀ ਤਿਆਰੀ 'ਚ ਸਰਕਾਰ, ਸਿੱਖਿਆ ਮੰਤਰੀ ਨੇ ਵਿਧਾਇਕਾਂ ਨੂੰ ਲਿਖੇ ਪੱਤਰ

ਲੁਧਿਆਣਾ (ਵਿੱਕੀ)- ਸੂਬੇ ’ਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਜਿੱਥੇ ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ’ਚ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ’ਚ ਸੁਧਾਰ ਕਰਨ ਦੇ ਮਕਸਦ ਨਾਲ ਕਈ ਕਦਮ ਚੁੱਕੇ ਹਨ, ਉੱਥੇ ਹੁਣ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਵਿਧਾਇਕਾਂ ਤੋਂ ਹਲਕਾਵਾਰ ਸਕੂਲਾਂ ਦੀ ਡਿਟੇਲ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸੇ ਲੜੀ ਤਹਿਤ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਹਲਕੇ ਦੇ ਸਰਕਾਰੀ ਸਕੂਲਾਂ ’ਚ ਹੋਣ ਵਾਲੇ ਢਾਂਚਾਗਤ ਸੁਧਾਰਾਂ ਦੀ ਡਿਟੇਲ ਭੇਜਣ ਨੂੰ ਕਿਹਾ ਹੈ, ਤਾਂ ਕਿ ਉਸ ਨੂੰ ਆਗਾਮੀ ਬਜਟ ’ਚ ਸ਼ਾਮਲ ਕਰ ਕੇ ਮੁਕੰਮਲ ਕਰਵਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹੁਸ਼ਿਆਰਪੁਰ ਦੀ ਔਰਤ ਬੇਰਹਿਮੀ ਨਾਲ ਕਤਲ, ਪਤੀ ਹੀ ਨਿਕਲਿਆ ਕਾਤਲ

ਬੈਂਸ ਵੱਲੋਂ ਵਿਧਾਇਕਾਂ ਨੂੰ ਲਿਖੇ ਪੱਤਰਾਂ ’ਚ ਜਿੱਥੇ ਮਾਨ ਸਰਕਾਰ ਵੱਲੋਂ ਪਿਛਲੇ ਸਮੇਂ ’ਚ ਸਿੱਖਿਆ ਦੇ ਖੇਤਰ ’ਚ ਕੀਤੇ ਮਹੱਤਵਪੂਰਨ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਹੈ, ਉੱਥੇ ਮੁੱਖ ਮੰਤਰੀ ਵੱਲੋਂ 1500 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਅੰਮ੍ਰਿਤਸਰ ਤੋਂ ਬਾਅਦ ਸੂਬੇ ’ਚ ਖੋਲ੍ਹੇ ਜਾਣ ਵਾਲੇ 116 ‘ਸਕੂਲ ਆਫ ਐਮੀਨੈਂਸ’ ਦੀ ਗੱਲ ਵੀ ਸਾਂਝੀ ਕੀਤੀ ਗਈ ਹੈ।

ਪੱਤਰ ’ਚ ਜ਼ਿਕਰ : ਕਿਸ ਵਿਧਾਇਕ ਦੇ ਹਲਕੇ ਦੇ ਸਕੂਲਾਂ ’ਚ ਕਿੰਨਾ ਖਰਚ ਹੋਇਆ ਬਜਟ

ਪੱਤਰ ’ਚ ਹਰ ਵਿਧਾਇਕ ਦੇ ਹਲਕੇ ’ਚ ਪੈਂਦੇ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕੰਮਾਂ ਲਈ ਜਾਰੀ ਕੀਤੀ ਜਾ ਚੁੱਕੀ ਰਕਮ ਦਾ ਵੀ ਹਵਾਲਾ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਪੱਤਰ ’ਚ ਆਗਾਮੀ ਸਾਲ ਦੌਰਾਨ ਹਲਕੇ ਦੇ ਕਿਸੇ ਵੀ ਸਰਕਾਰੀ ਸਕੂਲ ’ਚ ਢਾਂਚਾ- ਜਿਸ ਵਿਚ ਬੈਂਚ, ਚਾਰਦੀਵਾਰੀ, ਬਾਥਰੂਮ ਆਦਿ ਦੀ ਲੋੜ ਸਬੰਧੀ ਲਿਖਤੀ ਤੌਰ ’ਤੇ ਡਿਮਾਂਡ ਭੇਜਣ ਲਈ ਕਿਹਾ ਗਿਆ ਹੈ, ਤਾਂ ਕਿ ਸਾਲ 2024-25 ਦੇ ਬਜਟ ’ਚ ਇਸ ਦੀ ਵਿਵਸਥਾ ਰੱਖੀ ਜਾ ਸਕੇ।

ਇਸ ਪੱਤਰ ਤੋਂ ਬਾਅਦ ਵਿਧਾਇਕ ਆਪਣੇ-ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਦੀ ਰਿਪੋਰਟ ਤਿਆਰ ਕਰਨ ’ਚ ਜੁਟ ਗਏ ਹਨ। ‘ਜਗ ਬਾਣੀ’ ਕੋਲ ਪੁੱਜੇ 2 ਪੱਤਰਾਂ ’ਚ ਇਕ ਵਿਧਾਇਕ ਦੇ ਹਲਕੇ ’ਚ ਪੈਂਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕੰਮਾਂ ਲਈ 15.08 ਕਰੋੜ ਅਤੇ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਦੇ ਹਲਕੇ ’ਚ ਪੈਂਦੇ ਸਰਕਾਰੀ ਸਕੂਲਾਂ ਦੇ ਵੱਖ-ਵੱਖ ਕੰਮਾਂ ਲਈ 9.30 ਕਰੋੜ ਰੁਪਏ ਜਾਰੀ ਕਰਨ ਦੀ ਗੱਲ ਕਹੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਅਕਾਸਾ ਏਅਰ ਦੇ ਪਾਇਲਟ ਦੀ ਕਰਤੂਤ! ਕੁੜੀ ਨੂੰ ਸੀਟ ਤੋਂ ਉਠਾ ਕੇ ਆਪਣੇ ਕੋਲ ਬਿਠਾਇਆ ਤੇ ਫ਼ਿਰ...

ਵਿਧਾਇਕਾਂ ਨੇ ਇਕੱਠੀ ਕਰਨੀ ਸ਼ੁਰੂ ਕੀਤੀ ਜਾਣਕਾਰੀ

ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਪੱਤਰ ਮੁਤਾਬਕ ਉਨ੍ਹਾਂ ਵੱਲੋਂ ਆਪਣੇ ਹਲਕੇ ’ਚ ਪੈਂਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਲੋੜਾਂ ਦੀ ਢੁੱਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਆਗਾਮੀ ਹਫਤੇ ’ਚ ਇਹ ਜਾਣਕਾਰੀ ਇਕੱਠੀ ਕਰ ਕੇ ਸਿੱਖਿਆ ਮੰਤਰੀ ਨੂੰ ਭੇਜ ਦਿੱਤੀ ਜਾਵੇਗੀ।

ਸਰਕਾਰ ਦੇ ਇਨ੍ਹਾਂ ਕੰਮਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

-12,710 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਪੱਕੀਆਂ ਕਰਨਾ

-ਹਜ਼ਾਰਾਂ ਦੀ ਗਿਣਤੀ ’ਚ ਨਵੇਂ ਅਧਿਆਪਕਾਂ ਦੀ ਭਰਤੀ

-ਸਰਕਾਰੀ ਸਕੂਲਾਂ ਦੇ ਨਤੀਜਿਆਂ ’ਚ ਸੁਧਾਰ

-ਪੇਰੈਂਟਸ-ਟੀਚਰਸ ਮੀਟਿੰਗਾਂ

-ਨਵੇਂ ਦਾਖਲਿਆਂ ’ਚ ਭਾਰੀ ਵਾਧਾ

-ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਣਾ

-ਹੈੱਡ ਮਾਸਟਰਾਂ ਦੀ ਅਹਿਮਦਾਬਾਦ ’ਚ ਟ੍ਰੇਨਿੰਗ

-ਵਿਦਿਆਰਥੀਆਂ ਨੂੰ ਇਸਰੋ ’ਚ ਸਪੇਸ ਪ੍ਰੋਗਰਾਮਾਂ ਦੀ ਲਾਂਚਿੰਗ ਦਿਖਾਉਣਾ

-ਸਕੂਲਾਂ ’ਚ ਬਿਜ਼ਨੈੱਸ ਬਲਾਸਟਰ ਪ੍ਰਾਜੈਕਟ ਦੀ ਸ਼ੁਰੂਆਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News