ਨਿੱਜੀ ਸਕੂਲਾਂ 'ਤੇ ਸਿੱਖਿਆ ਵਿਭਾਗ ਦਾ ਵੱਡਾ Action, ਜਾਰੀ ਕੀਤਾ ਗਿਆ ਨੋਟਿਸ

Tuesday, Jul 02, 2024 - 01:50 PM (IST)

ਨਿੱਜੀ ਸਕੂਲਾਂ 'ਤੇ ਸਿੱਖਿਆ ਵਿਭਾਗ ਦਾ ਵੱਡਾ Action, ਜਾਰੀ ਕੀਤਾ ਗਿਆ ਨੋਟਿਸ

ਚੰਡੀਗੜ੍ਹ (ਆਸ਼ੀਸ਼) : ਹੀਟ ਵੇਵ ਅਲਰਟ ਤੋਂ ਬਾਅਦ ਛੁੱਟੀਆਂ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕਾਰਵਾਈ ਕੀਤੀ ਹੈ। ਇਸ ਲਈ 2 ਨਿੱਜੀ ਸਕੂਲਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਹੈ। ਸੈਕਟਰ-26 ਅਤੇ ਸੈਕਟਰ-43 ਸਥਿਤ ਸਕੂਲ ਨੂੰ ਨੋਟਿਸ ਭੇਜ ਕੇ ਸਕੂਲ ਖੋਲ੍ਹਣ ਦਾ ਕਾਰਨ ਪੁੱਛਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਲ੍ਹੇ 'ਚ ਮਾਨਸੂਨ ਦੀ ਦਸਤਕ ਨਾਲ ਹੀ ਫੈਲਣ ਲੱਗੀ ਇਹ ਬੀਮਾਰੀ, ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ

ਸਿੱਖਿਆ ਵਿਭਾਗ ਨੇ 21 ਮਈ ਨੂੰ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ 22 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਹੁਕਮਾਂ ’ਚ ਸਪੱਸ਼ਟ ਲਿਖਿਆ ਗਿਆ ਸੀ ਕਿ ਸਕੂਲ 21 ਮਈ ਤੱਕ ਹੀ ਖੁੱਲ੍ਹਣਗੇ। ਇਸ ਦੇ ਬਾਵਜੂਦ ਸੈਕਟਰ-26 ਸਥਿਤ ਅਤੇ ਸੈਕਟਰ-43 ਸਥਿਤ ਸਕੂਲ ਖੁੱਲ੍ਹੇ ਸਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅਗਲੇ 3-4 ਦਿਨਾਂ ਲਈ ਸਾਵਧਾਨ ਰਹਿਣ ਦੀ ਸਲਾਹ! ਕੋਈ ਪਲਾਨ ਹੈ ਤਾਂ ਪੜ੍ਹੋ ਇਹ ਖ਼ਬਰ
ਵਿਭਾਗ ਦੇ ਪੁਰਾਣੇ ਹੁਕਮਾਂ ਅਨੁਸਾਰ ਦੁਪਹਿਰ 12 ਵਜੇ ਬੱਚਿਆਂ ਨੂੰ ਛੁੱਟੀ ਹੋ ਰਹੀ ਸੀ। ਬੱਚੇ ਸਕੂਲ ਦੇ ਗੇਟ ’ਤੇ ਬੱਸ ’ਚ ਜਾਂਦੇ ਹੋਏ ਦਿਖਾਈ ਦੇ ਰਹੇ ਸਨ। 21 ਮਈ ਨੂੰ ਜਾਰੀ ਹੁਕਮਾਂ ’ਚ ਹੀਟ ਵੇਵ ਤੇ ਗਰਮੀ ਕਾਰਨ ਸ਼ਹਿਰ ਦੇ ਸਾਰੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤੇ ਸਕੂਲਾਂ ਨੂੰ 30 ਜੂਨ ਤੱਕ ਬੰਦ ਰੱਖਣ ਲਈ ਕਿਹਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News