ਸਿੱਖਿਆ ਵਿਭਾਗ ਦੇ ਹੁਕਮ, ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ ਕਰਮਚਾਰੀ
Sunday, Sep 25, 2022 - 09:12 PM (IST)

ਲੁਧਿਆਣਾ (ਵਿੱਕੀ)–ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਦੇਣ ਲਈ ਵਿਸ਼ੇਸ਼ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ, ਜਿਸ ਅਨੁਸਾਰ ਜੇਕਰ ਕਿਸੇ ਅਧਿਕਾਰੀ/ਕਰਮਚਾਰੀ, ਜਿਸ ਨੇ ਵਿਦੇਸ਼ ਛੁੱਟੀ ਅਪਲਾਈ ਕੀਤੀ ਹੈ, ਵੱਲੋਂ ਵਿਦੇਸ਼ ਜਾ ਕੇ ਹੋਰ ਛੁੱਟੀ ਦੀ ਮੰਗ ਕੀਤੀ ਜਾਵੇਗੀ ਪਰ ਵਿਸ਼ੇਸ਼ ਹਾਲਾਤ ਨੂੰ ਛੱਡ ਕੇ ਜਿਵੇਂ ਕਿ ਕਰਮਚਾਰੀ ਨੇ ਆਪਣੇ ਇਲਾਜ ਜਾਂ ਉਸ ਦੇ ਖੂਨ ਦੇ ਰਿਸ਼ਤੇ ਵਾਲੇ ਮੈਂਬਰ ਦੇ ਇਲਾਜ ਲਈ ਕਿਸੇ ਨਾ ਟਾਲਣਯੋਗ ਸਥਿਤੀ ਦੇ ਪੁਖਤਾ ਸਬੂਤ ਪੇਸ਼ ਕਰਨ ’ਤੇ ਹੀ ਛੁੱਟੀ ’ਚ ਵਾਧੇ ’ਤੇ ਵਿਚਾਰ ਕੀਤਾ ਜਾ ਸਕੇਗਾ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ
ਗਾਈਡਲਾਈਨਜ਼ ’ਚ ਕਿਹਾ ਗਿਆ ਹੈ ਕਿ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵਿਦੇਸ਼ ਛੁੱਟੀ ਲੈਣ ਸਮੇਂ ਜ਼ਰੂਰੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਿਬੇੜੇ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਾਰਵਾਈ ’ਚ ਦੇਰੀ ਹੁੰਦੀ ਹੈ। ਇਸ ਲਈ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸਾਰੇ ਅਧਿਕਾਰੀ/ਕਰਮਚਾਰੀ, ਜਿਸ ਨੇ ਵਿਦੇਸ਼ ਛੁੱਟੀ ’ਚ ਵਾਧੇ ਲਈ ਅਪਲਾਈ ਕੀਤਾ ਹੈ, ਵੱਲੋਂ ਆਪਣੀ ਅਰਜ਼ੀ ਨਾਲ ਵਿਭਾਗ ਵੱਲੋਂ ਜਾਰੀ ਪ੍ਰੋਫਾਰਮਾ ਵੀ ਮੁਕੰਮਲ ਤੌਰ ’ਤੇ ਭਰ ਕੇ ਪੇਸ਼ ਕੀਤਾ ਜਾਵੇਗਾ।