ਸਿੱਖਿਆ ਵਿਭਾਗ ਨੂੰ ਹੋਈ ਬੱਚਿਆਂ ਦੀ ਸਿਹਤ ਦੀ ਫਿਕਰ, ਲਿਆ ਇਹ ਅਹਿਮ ਫ਼ੈਸਲਾ

Wednesday, Jul 19, 2023 - 02:05 AM (IST)

ਸਿੱਖਿਆ ਵਿਭਾਗ ਨੂੰ ਹੋਈ ਬੱਚਿਆਂ ਦੀ ਸਿਹਤ ਦੀ ਫਿਕਰ, ਲਿਆ ਇਹ ਅਹਿਮ ਫ਼ੈਸਲਾ

ਲੁਧਿਆਣਾ (ਵਿੱਕੀ)-ਐਲੂਮੀਨੀਅਮ ਦੇ ਭਾਂਡਿਆਂ ’ਚ ਪਕਾਏ ਜਾਣ ਵਾਲੇ ਖਾਣੇ ਨਾਲ ਬੱਚਿਆਂ ਦੀ ਸਿਹਤ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਰੋਕਣ ਲਈ ਸਿੱਖਿਆ ਵਿਭਾਗ ਨੇ ਅਹਿਮ ਫ਼ੈਸਲਾ ਲਿਆ ਹੈ। ਵਿਭਾਗ ਦੇ ਫ਼ੈਸਲੇ ’ਤੇ ਮਿਡ-ਡੇ-ਮੀਲ ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬੱਚਿਆਂ ਦਾ ਮਿਡ-ਡੇ-ਮੀਲ ਬਣਾਉਣ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਸਕੂਲਾਂ ’ਚ ਮਿਡ-ਡੇ-ਮੀਲ ਖਾਣਾ ਤਿਆਰ ਕਰਨ ਅਤੇ ਪਰੋਸਣ ਲਈ ਆਮ ਤੌਰ ’ਤੇ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਹਾਲਾਂਕਿ ਇਹ ਸਰਵ ਪ੍ਰਮਾਣਿਤ ਤੱਥ ਹੈ ਕਿ ਐਲੂਮੀਨੀਅਮ ਇਕ ਜ਼ਹਿਰੀਲੀ ਧਾਤੂ ਹੈ ਅਤੇ ਲੰਬੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਸਿਹਤ ’ਤੇ ਉਲਟ ਅਸਰ ਪੈ ਸਕਦਾ ਹੈ, ਜਿਸ ਨਾਲ ਅਨੀਮੀਆ, ਮਾਨਸਿਕ ਕਮਜ਼ੋਰੀ ਅਤੇ ਹੋਰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੋਟ ਕੀਤੇ ਐਲੂਮੀਨੀਅਮ ਦੇ ਭਾਂਡਿਆਂ ’ਚ ਖਾਣਾ ਬਣਾਉਣ ਨਾਲ ਧਾਤੂ ਭੋਜਨ ਵਿਚ ਮਿਲ ਸਕਦੀ ਹੈ। ਨਤੀਜੇ ਵਜੋਂ ਐਲੂਮੀਨੀਅਮ ਦੇ ਭਾਂਡਿਆਂ ’ਚ ਬਣਾਏ ਖਾਣੇ ਦਾ ਨਿਯਮ ਨਾਲ ਸੇਵਨ ਸਕੂਲੀ ਵਿਦਿਆਰਥੀਆਂ ਦੀ ਸਿਹਤ ਲਈ ਜੋਖ਼ਮ ਪੈਦਾ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਸ਼ਾਰਪ ਸ਼ੂਟਰ ਦੀਪਕ ਰਾਠੀ ਗ੍ਰਿਫ਼ਤਾਰ

ਇਸ ਨਿਰਦੇਸ਼ ਨੂੰ ਜਾਰੀ ਕਰਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਦੀ ਰਸੋਈ ਵਿਚ ਸਿਹਤ ਪ੍ਰਤੀ ਜਾਗਰੂਕ ਪ੍ਰਥਾਵਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ। ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਤੋਂ ਬਚ ਕੇ ਵਿਭਾਗ ਨੂੰ ਸੁਰੱਖਿਅਤ ਬਦਲ ਅਪਣਾਉਣ ਨੂੰ ਹੱਲਾਸ਼ੇਰੀ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਉਮੀਦ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਦੌਰਾਨ ਸਿਹਤਮੰਦ ਅਤੇ ਸੁਰੱਖਿਅਤ ਖਾਣਾ ਮਿਲੇ।

ਇਹ ਖ਼ਬਰ ਵੀ ਪੜ੍ਹੋ : 19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਹੋਏ ਪ੍ਰਭਾਵਿਤ, ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ

ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਦਿਆਰਥੀਆਂ ਦੀ ਸਿਹਤ ’ਤੇ ਪੈਣ ਵਾਲੇ ਬੁਰੇ ਅਸਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਐਲੂਮੀਨੀਅਮ ਦੇ ਭਾਂਡਿਆਂ ’ਚ ਨਿਯਮ ਨਾਲ ਖਾਣਾ ਨਾ ਬਣਾਇਆ ਜਾਵੇ। ਸਕੂਲ ’ਚ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਯਤਨ ਸ਼ੁਰੂ ਕੀਤੇ ਜਾਣ ਤਾਂ ਕਿ ਸਕੂਲ ਵਿਚ ਖਾਣਾ ਅਤੇ ਖਾਣਾ ਬਣਾਉਣ ਦੇ ਭਾਂਡਿਆਂ ਤੋਂ ਐਲੂਮੀਨੀਅਮ ਦੇ ਨੁਕਸਾਨਦੇਹ ਅਸਰ ਤੋਂ ਬਚਾਇਆ ਜਾ ਸਕੇ। ਹੁਣ ਸਵਾਲ ਇਹ ਹੈ ਕਿ ਜ਼ਿਆਦਾਤਰ ਸਕੂਲਾਂ ਵਿਚ ਮਿਡ-ਡੇ-ਮੀਲ ਐਲੂਮੀਨੀਅਮ ਦੇ ਭਾਂਡਿਆਂ ’ਚ ਪੱਕਦਾ ਹੈ। ਜੇਕਰ ਸਕੂਲਾਂ ਨੂੰ ਭਾਂਡੇ ਬਦਲਣੇ ਪੈਣਗੇ ਤਾਂ ਉਸ ਦੇ ਲਈ ਫੰਡ ਕੌਣ ਜਾਰੀ ਕਰੇਗਾ?

ਹੋ ਸਕਦੀਆਂ ਹਨ ਇਹ ਬੀਮਾਰੀਆਂ

ਇਕ ਰਿਸਰਚ ਮੁਤਾਬਕ ਐਲੂਮੀਨੀਅਮ ਦੇ ਭਾਂਡਿਆਂ ’ਚ ਪੱਕਿਆ ਜਾਂ ਜ਼ਿਆਦਾ ਦੇਰ ਤੱਕ ਰੱਖਿਆ ਹੋਇਆ ਖਾਣਾ ਖਾਣ ਨਾਲ ਅਲਜ਼ਾਈਮਰ, ਟੀ. ਬੀ., ਕਿਡਨੀ ਫੇਲ, ਅਸਕੀ ਰੋਗ (ਜਿਵੇਂ ਆਸਟਯੋਪੋਰੋਸਿਸ), ਅੱਖਾਂ ਦੀਆਂ ਬੀਮਾਰੀਆਂ, ਅਤਿਸਾਰ, ਅਤਿ ਅਮਲਤਾ, ਖੱਟੇ ਡਕਾਰ, ਪੇਟ ਵਿਚ ਦਰਦ, ਕੋਲਾਈਟਿਸ (ਅੰਤੜੀ ਦੀ ਇਨਫੈਕਸ਼ਨ), ਮੂੰਹ ਵਿਚ ਸੋਜ, ਐਕਜ਼ਿਮਾ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।


author

Manoj

Content Editor

Related News