162 ਈ. ਟੀ. ਟੀ. ਅਧਿਆਪਕਾਂ ''ਤੇ ਲਟਕੀ ਬਰਖਾਸਤਗੀ ਦੀ ਤਲਵਾਰ

Wednesday, Oct 17, 2018 - 12:09 PM (IST)

162 ਈ. ਟੀ. ਟੀ. ਅਧਿਆਪਕਾਂ ''ਤੇ ਲਟਕੀ ਬਰਖਾਸਤਗੀ ਦੀ ਤਲਵਾਰ

ਚੰਡੀਗੜ੍ਹ : ਅਧਿਆਪਕਾਂ ਸਮੇਤ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਉਣ ਦੇ ਬਾਵਜੂਦ ਵੀ ਪੰਜਾਬ ਦੇ ਸਿੱਖਿਆ ਵਿਭਾਗ ਦੇ ਕੰਮਕਾਜ ਨੂੰ ਦਰੁੱਸਤ ਕਰਨ ਦੀ ਬਜਾਏ ਇਨ੍ਹਾਂ 'ਚ ਨਵੇਂ-ਨਵੇਂ ਵਿਵਾਦ ਪੈਦਾ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਪਹਿਲਾਂ ਭਰਤੀ ਕੀਤੇ 4500 ਈ. ਟੀ. ਟੀ. ਅਧਿਆਪਕਾਂ 'ਚੋਂ ਜਨਰਲ ਵਰਗ ਦੇ 162 ਅਧਿਆਪਕਾਂ ਨਾਲ ਜੁੜਿਆ ਹੈ। ਕੰਮਕਾਜ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੀ ਕੁੱਲ ਗਿਣਤੀ 'ਚ ਜਨਰਲ ਵਰਗ ਦੇ ਤੈਅਸ਼ੁਦਾ ਅਹੁਦਿਆਂ ਤੋਂ 162 ਅਧਿਆਪਕ ਜ਼ਿਆਦਾ ਭਰਤੀ ਕਰ ਲਏ ਗਏ ਹਨ।

ਸੇਵਾਮੁਕਤ ਕਰਨ ਤੋਂ ਪਹਿਲਾਂ ਹੁਣ ਉਨ੍ਹਾਂ ਨੂੰ ਨੋਟਿਸ ਭੇਜ ਕੇ 17 ਅਕਤੂਬਰ ਤੱਕ ਵਿਭਾਗ 'ਚ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਹੈ। ਸਿੱਖਿਆ ਵਿਭਾਗ ਨੇ 15 ਅਕਤੂਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਪਸ਼ੱਟ ਕੀਤਾ ਹੈ ਕਿ 4500 ਈ. ਟੀ. ਟੀ. ਅਧਿਆਪਕਾਂ 'ਚ ਜਨਰਲ ਵਰਗ ਦੇ ਤੈਅਸ਼ੁਦਾ ਅਹੁਦਿਆਂ ਤੋਂ 162 ਅਧਿਆਪਕਾਂ ਦੀ ਜ਼ਿਆਦਾ ਭਰਤੀ ਕੀਤੀ ਗਈ ਸੀ। ਹੁਣ ਇਨ੍ਹਾਂ ਨੂੰ ਸੇਵਾਮੁਕਤ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਪੱਖ ਜਾਨਣ ਲਈ ਬਕਾਇਦਾ 12 ਅਕਤੂਬਰ ਨੂੰ ਇਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ।


Related News