31 ਤੱਕ ਐਲਾਨੇ ਜਾਣਗੇ ਨਾਨ-ਬੋਰਡ ਕਲਾਸਾਂ ਦੇ ਨਤੀਜੇ, 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ

Sunday, Mar 28, 2021 - 09:57 PM (IST)

31 ਤੱਕ ਐਲਾਨੇ ਜਾਣਗੇ ਨਾਨ-ਬੋਰਡ ਕਲਾਸਾਂ ਦੇ ਨਤੀਜੇ, 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ

ਲੁਧਿਆਣਾ (ਵਿੱਕੀ)– ਸਿੱਖਿਆ ਵਿਭਾਗ ਵੱਲੋਂ ਅੱਜ ਸੋਸ਼ਲ ਮੀਡੀਆ ’ਤੇ ਜਾਰੀ ਇਕ ਮੈਸੇਜ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਸਾਰੀਆਂ ਨਾਨ-ਬੋਰਡ ਕਲਾਸਾਂ ਦੇ ਨਤੀਜੇ 31 ਮਾਰਚ ਨੂੰ ਐਲਾਨੇ ਜਾਣਗੇ ਅਤੇ ਨਵਾਂ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਕੋਰੋਨਾ ਦੇ ਵਧ ਰਹੇ ਪ੍ਰਭਾਵ ਕਾਰਣ ਪਹਿਲਾਂ ਹੀ ਇਸ ਗੱਲ ਦਾ ਅੰਦੇਸ਼ਾ ਸੀ ਕਿ ਸਰਕਾਰੀ ਸਕੂਲਾਂ ’ਚ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ ’ਤੇ ਫਾਈਨਲ ਨਤੀਜੇ ਐਲਾਨੇ ਜਾਣਗੇ, ਜਦਕਿ ਇਸ ਮੈਸੇਜ ਵਿਚ ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ ਜਾਂ ਉਨ੍ਹਾਂ ਦੇ ਨਤੀਜਿਆਂ ਦੇ ਸਬੰਧ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

PunjabKesari

ਇਹ ਵੀ ਪੜ੍ਹੋ-ਰੇਲਵੇ ਦਾ ਯਾਤਰੀਆਂ ਲਈ ਵੱਡਾ ਐਲਾਨ, ਅਪ੍ਰੈਲ ਮਹੀਨੇ ਤੋਂ ਇਨ੍ਹਾਂ ਰੂਟਾਂ 'ਤੇ ਚੱਲ ਸਕਦੀਆਂ ਹਨ ਟਰੇਨਾਂ

ਮੈਸੇਜ ਅਨੁਸਾਰ ਜਿਨ੍ਹਾਂ ਵਿਸ਼ਿਆਂ ਦੇ ਪੇਪਰ ਹੋ ਚੁੱਕੇ ਹਨ। ਉਨ੍ਹਾਂ ਅੰਕ, ਪ੍ਰੈਕਟੀਕਲ ਅੰਕ ਅਤੇ ਸੀ. ਸੀ. ਬੀ. ਅੰਕ ਜੋੜੇ ਜਾਣਗੇ। ਜੋ ਬੱਚੇ ਪ੍ਰੀ-ਬੋਰਡ ਪ੍ਰੀਖਿਆ ’ਚ ਪਾਸ ਨਹੀਂ ਹੋਏ ਸੀ ਉਨ੍ਹਾਂ ਦਾ ਨਤੀਜਾ ਪੀ. ਏ. ਐੱਸ. ਦੇ ਆਧਾਰ ’ਤੇ ਬਣਾਇਆ ਜਾਵੇਗਾ। ਸਕੂਲ ਪ੍ਰਮੁੱਖ 30 ਜਾਂ 31 ਨੂੰ ਸਾਲਾਨਾ ਨਤੀਜੇ ਐਲਾਨ ਕਰ ਸਕਦੇ ਹਨ। ਨਵੇਂ ਸੈਸ਼ਨ ਦੀ ਸ਼ੁਰੂਆਤ 1 ਅਪ੍ਰੈਲ ਤੋਂ ਕੀਤੀ ਜਾਵੇਗੀ। ਦੂਜੇ ਪਾਸੇ ਜਿੱਥੇ ਵਿਭਾਗ ਵੱਲੋਂ 1 ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਥੇ ਦੂਜੇ ਪਾਸੇ ਇਸ ਗੱਲ ਨੂੰ ਸਪੱਸ਼ਟ ਨਹੀਂ ਕੀਤਾ ਗਿਆ ਕਿ ਨਵਾਂ ਸੈਸ਼ਨ ਆਫਲਾਈਨ ਸ਼ੁਰੂ ਹੋਵੇਗਾ ਜਾਂ ਆਨਲਾਈਨ, ਜਿਸ ਦੇ ਕਾਰਨ ਇਕ ਵਾਰ ਫਿਰ ਦੁਵਿਧਾ ਦੀ ਸਥਿਤੀ ਪੈਦਾ ਹੋ ਗਈ ਹੈ।


author

Sunny Mehra

Content Editor

Related News