ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ''ਚ 3 ਦਿਨਾਂ ਤੱਕ ਚੱਲੀ ED ਦੀ ਛਾਪੇਮਾਰੀ
Saturday, Jan 31, 2026 - 06:59 PM (IST)
ਹੁਸ਼ਿਆਰਪੁਰ (ਜੈਨ)-ਕੇਂਦਰੀ ਏਜੰਸੀ ਈ. ਡੀ. ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਚ ਛਾਣਬੀਨ ਲਗਾਤਾਰ ਤੀਜੇ ਦਿਨਾਂ ਤੱਕ ਜਾਰੀ ਰਹੀ। ਹੁਸ਼ਿਆਰਪੁਰ ਦੇ ਜੋਧਮਲ ਰੋਡ ਸਥਿਤ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਤ 'ਤੇ ਆਮਦਨ ਕਰ ਵਿਭਾਗ ਦਾ ਛਾਪੇਮਾਰੀ ਤੀਜੇ ਦਿਨ ਦੀ ਕਾਰਵਾਈ ਮਗਰੋਂ ਹੁਣ ਖ਼ਤਮ ਹੋ ਗਈ ਹੈ।
ਇਹ ਵੀ ਪੜ੍ਹੋ: Punjab: ਕਹਿਰ ਓ ਰੱਬਾ! ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਇੰਸਪੈਕਟਰ ਦੀ ਮੌਤ
ਦੱਸਣਯੋਗ ਹੈ ਕਿ ਕੇਂਦਰੀ ਏਜੰਸੀ ਦੀ ਟੀਮ ਨੇ ਬੁੱਧਵਾਰ ਸਵੇਰੇ ਪੌਣੇ 6 ਵਜੇ ਅਰੋੜਾ ਦੀ ਕੋਠੀ ’ਚ ਸੀ. ਆਰ. ਪੀ. ਐੱਫ਼. ਦੀ ਸੁਰੱਖਿਆ ਹੇਠ ਛਾਪੇਮਾਰੀ ਕੀਤੀ ਸੀ। ਤੀਜੇ ਦਿਨ ਵੀ ਕਿਸੇ ਵੀ ਵਿਅਕਤੀ ਨੂੰ ਕੋਠੀ ਦੇ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਸੀ। ਜਾਂਚ ਏਜੰਸੀ ਦੀ ਟੀਮ ਨੇ ਲਗਾਤਾਰ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਪਤਾ ਲੱਗਾ ਹੈ ਕਿ ਚੰਡੀਗੜ੍ਹ ਖੇਤਰ ’ਚ ਇਕ ਵੱਡੇ ਬਿਲਡਰ ’ਤੇ ਵੀ ਉਸੇ ਦਿਨ ਤੋਂ ਇਹ ਕਾਰਵਾਈ ਚੱਲੀ। ਕਿਆਸ ਲਾਏ ਜਾ ਰਹੇ ਹਨ ਕਿ ਅਰੋੜਾ ਇਸ ਕੰਪਨੀ ’ਚ ਸਾਂਝੀਦਾਰ ਹਨ। ਇਹ ਵੀ ਪਤਾ ਲੱਗਾ ਹੈ ਕਿ ਜਿੰਨੀ ਦੇਰ ਚੰਡੀਗੜ੍ਹ ਖੇਤਰ ’ਚ ਉਕਤ ਬਿਲਡਰ ’ਤੇ ਕਾਰਵਾਈ ਖ਼ਤਮ ਨਹੀਂ ਹੋ ਜਾਂਦੀ, ਓਨੀ ਦੇਰ ਤੱਕ ਅਰੋੜਾ ਦੀ ਕੋਠੀ ’ਤੇ ਵੀ ਟੀਮ ਮੌਜੂਦ ਰਹੇਗੀ।
ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਹਾਈਵੇਅ 'ਤੇ ਜਾਣ ਵਾਲੇ ਦੇਣ ਧਿਆਨ! ਜ਼ਰੂਰੀ ਸੂਚਨਾ ਜਾਰੀ, 9 ਘੰਟੇ ਟਰੈਫਿਕ ਡਾਇਵਰਟ
ਸੂਤਰਾਂ ਅਨੁਸਾਰ ਟੀਮ ਨੇ ਅਰੋੜਾ ਤੋਂ ਚੰਡੀਗੜ੍ਹ ਅਤੇ ਮੋਹਾਲੀ ਵਿਚ ਇਕ ਕੰਪਨੀ ਅਤੇ ਵੱਖ-ਵੱਖ ਜਾਇਦਾਦਾਂ ਬਾਰੇ ਪੁਛਗਿੱਛ ਕੀਤੀ। ਪਿਛਲੇ 62 ਘੰਟਿਆਂ ਤੋਂ ਚੱਲ ਰਹੀ ਜਾਂਚ ਦੌਰਾਨ ਟੀਮ ਨੇ ਅਰੋੜਾ ਤੋਂ ਵਿਆਪਕ ਪੁਛਗਿੱਛ ਕੀਤੀ । 30 ਜਨਵਰੀ ਦੀ ਰਾਤ ਕਰੀਬ ਸਵਾ 12 ਵਜੇ ਚਾਰ ਵਾਹਨ ਅਰੋੜਾ ਦੇ ਘਰ ਵਿਚ ਦਾਖ਼ਲ ਹੋਏ ਅਤੇ ਉਸ ਤੋਂ ਬਾਅਦ ਜਾਂਚ ਏਜੰਸੀਆਂ ਦੇ ਅਧਿਕਾਰੀ ਘਰੋਂ ਚਲੇ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਈ. ਡੀ. ਅਤੇ ਆਈ. ਟੀ. ਵਿਭਾਗ ਦੀ ਰੇਡ ਹੋਈ ਖ਼ਤਮ, ਈ. ਡੀ. ਅਤੇ ਆਈ. ਟੀ. ਵਿਭਾਗ ਦੀਆਂ ਟੀਮ ਖਾਲੀ ਹੱਥ ਵਾਪਸ ਪਰਤ ਗਈਆਂ ਹਨ।
ਇਹ ਵੀ ਪੜ੍ਹੋ: Big Breaking: PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
