ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਸਮੇਤ ਦੇਸ਼ ਦੇ 29 ਸ਼ਹਿਰਾਂ ''ਚ ਕਦੇ ਵੀ ਆ ਸਕਦੈ ਭੂਚਾਲ!

07/31/2017 11:01:17 AM

ਚੰਡੀਗੜ੍ਹ : ਚੰਡੀਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਦੇਸ਼ ਦੇ 29 ਸ਼ਹਿਰਾਂ ਅਜਿਹੇ ਹਨ, ਜਿਨ੍ਹਾਂ ਭੂਚਾਲ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ 'ਚ ਆਉਂਦੇ ਹਨ ਅਤੇ ਇਨ੍ਹਾਂ ਸ਼ਹਿਰਾਂ 'ਚ ਕਦੇ ਵੀ ਭੂਚਾਲ ਆ ਸਕਦਾ ਹੈ। ਇਹ ਜਾਣਕਾਰੀ ਭੂਚਾਲ ਬਾਰੇ ਕੇਂਦਰੀ ਕੌਮੀ ਕੇਂਦਰ (ਐੱਨ. ਸੀ. ਐੱਸ.) ਨੇ ਦਿੱਤੀ। ਇਨ੍ਹਾਂ 'ਚੋਂ ਬਹੁਤੇ ਸ਼ਹਿਰ ਹਿਮਾਲਿਆਂ ਵਿੱਚ ਹਨ, ਜੋ ਕਿ ਦੁਨੀਆ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਭੂਚਾਲ ਵਾਲੇ ਖੇਤਰਾਂ 'ਚੋਂ ਇਕ ਹਨ।
ਦਿੱਲੀ, ਚੰਡੀਗੜ੍ਹ, ਪਟਨਾ, ਸ਼੍ਰੀਨਗਰ, ਕੋਹਿਮਾ, ਪੁਡੂਚੇਰੀ, ਗੁਹਾਟੀ, ਗਾਂਗਟੈਕ, ਸ਼ਿਮਲਾ ਤੇ ਇੰਫਾਲ ਭੂਚਾਲ ਦੇ 4 ਤੋਂ 5 ਦੇ ਘੇਰੇ ਅਧੀਨ ਆਉਂਦੇ ਹਨ। ਇਨ੍ਹਾਂ ਸ਼ਹਿਰਾਂ ਦੀ ਕੁੱਲ ਆਬਾਦੀ 3 ਕਰੋੜ ਤੋਂ ਵੱਧ ਹੈ। ਐੱਨ. ਸੀ. ਐੱਸ. ਦੇ ਨਿਰਦੇਸ਼ਕ ਵਿਨੀਤ ਗੋਹਲਤ ਨੇ ਕਿਹਾ ਕਿ ਬਿਓਰੋ ਆਫ ਇੰਡੀਅਨ ਸਟੈਂਡਰਡਜ਼ ਨੇ ਦੇਸ਼ ਵਿਚਲੇ ਵੱਖ-ਵੱਖ ਖੇਤਰਾਂ ਨੂੰ ਭੂਚਾਲ ਦੇ ਰਿਕਾਰਡ, ਸੰਵੇਦਨਸ਼ੀਲਤਾ ਤੇ ਭੂਚਾਲ ਤੋਂ ਹੋਣ ਵਾਲੇ ਨੁਕਸਾਨ ਦੇ ਖਦਸਿਆਂ ਮੁਤਾਬਕ 2 ਤੋਂ 5 ਜ਼ੋਨਾਂ 'ਚ ਵੰਡਿਆ ਗਿਆ ਹੈ। ਜ਼ੋਨ-5 'ਚ ਸਾਰਾ ਉੱਤਰ-ਪੂਰਬ ਖੇਤਰ, ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਹਿੱਸੇ, ਗੁਜਰਾਤ 'ਚ ਕੱਛ ਦਾ ਖੇਤਕ, ਉੱਤਰੀ ਬਿਹਾਰ ਦੇ ਹਿੱਸੇ ਅਤੇ ਅੰਡੇਮਾਨ ਨਿਕੋਬਾਰ ਦਾ ਖੇਤਰ ਆਉਂਦਾ ਹੈ। ਜੰਮੂ-ਕਸ਼ਮੀਰ, ਦਿੱਲੀ, ਸਿੱਕਮ, ਉੱਤਰੀ ਭਾਰਤ, ਪੱਛਮੀ ਬੰਗਾਲ, ਗੁਜਰਾਤ ਤੇ ਮਹਾਂਰਾਸ਼ਟਰ ਦੇ ਕੁਝ ਹਿੱਸੇ ਜ਼ੋਨ-4 ਅਧੀਨ ਆਉਂਦੇ ਹਨ। ਭੁੱਜ, ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ, ਲੁਧਿਆਣਾ ਤੇ ਰੁੜਕੀ ਜ਼ੋਨ 4 ਤੋਂ 5 ਅਧੀਨ ਆਉਂਦੇ ਹਨ।  ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੁਰੂ ਦੇ ਪ੍ਰੋਫੈਸਰ ਕੁਸ਼ਲ ਰਾਜੇਂਦਰ ਨੇ ਕਿਹਾ ਕਿ ਇਸ ਸੂਚੀ 'ਚ ਆਉਣ ਵਾਲੇ ਬਹੁਤੇ ਸ਼ਹਿਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਉਹ ਗੰਗਾ ਦੇ ਮੈਦਾਨੀ ਇਲਾਕਿਆਂ 'ਚ ਹਨ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮਾਰਚ ਤੱਕ 31 ਨਵੀਆਂ ਆਬਜ਼ਰਵੈਟਰੀਜ਼ ਸਥਾਪਤ ਕੀਤੀਆਂ ਜਾਣਗੀਆਂ ਅਤੇ ਇਹ ਸਭ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦਾ ਸਹੀ ਅਧਿਐਨ ਕੀਤਾ ਜਾ ਸਕੇ। 


Related News