ਮਾਮਲਾ ਫਰਜ਼ੀ ਵੋਟਰ ਕਾਰਡ ਬਣਾ ਕੇ ਈ-ਸ਼ੋਪਿੰਗ ਕਰਨ ਦਾ, ਮਾਮਲਾ ਦਰਜ

Monday, Jan 22, 2018 - 05:58 PM (IST)


ਸ੍ਰੀ ਮੁਕਤਸਰ ਸਾਹਿਬ (ਪਵਨ) - ਫਰਜ਼ੀ ਵੋਟਰ ਕਾਰਡ ਬਣਾ ਕੇ ਉਸ ਰਾਹੀਂ ਮੋਬਾਇਲ ਨੰਬਰ ਖਰੀਦ ਕੇ 19 ਲੱਖ 25 ਹਜ਼ਾਰ ਰੁਪਏ ਦੀ ਜਾਅਲੀ ਚੈੱਕ ਬਣਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖਿਲਾਫ਼ ਥਾਣਾ ਸਿਟੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 
ਕਥਿਤ ਦੋਸ਼ੀ ਨੇ ਚੰਡੀਗੜ੍ਹ 'ਚ ਇਕ ਜਵੈਲਰੀ ਦੀ ਦੁਕਾਨ 'ਤੇ ਈ-ਸ਼ੋਪਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਚੈੱਕ ਲੱਗਣ ਦੇ ਆਏ ਮੋਬਾਇਲ ਮੈਸੇਜ ਨੇ ਉਸ ਦੀ ਇਸ ਚਾਲ ਨੂੰ ਸਫ਼ਲ ਨਹੀਂ ਹੋਣ ਦਿੱਤਾ। ਉਧਰ, ਪੁਲਸ ਦਾ ਤਰਕ ਹੈ ਕਿ ਉਕਤ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਥਾਣਾ ਸਿਟੀ ਇੰਚਾਰਜ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਠੇਕੇਦਾਰੀ ਦਾ ਕੰਮ ਕਰਨ ਵਾਲੇ ਅਤੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਦੀ ਗਲੀ ਨੰ. 8 ਵਾਸੀ ਕਾਰੋਬਾਰੀ ਅਸ਼ੋਕ ਕੁਮਾਰ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਮੋਬਾਇਲ ਫੋਨ 'ਤੇ 19 ਲੱਖ 25 ਹਾਜ਼ਰ ਰੁਪਏ ਦਾ ਚੈੱਕ ਲੱਗਣ ਦਾ ਮੈਸੇਜ ਆਇਆ, ਜਦਕਿ ਉਸ ਨੇ ਇੰਨੀ ਵੱਡੀ ਰਕਮ ਦਾ ਚੈੱਕ ਕਿਸੇ ਨੂੰ ਨਹੀਂ ਦਿੱਤਾ। 
ਇਸ ਸਬੰਧੀ ਜਦੋਂ ਉਨ੍ਹਾਂ ਆਪਣੇ ਬੈਂਕ ਨਾਲ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਕਿਸੇ ਨੇ ਉਸ ਦੇ ਵੋਟਰ ਕਾਰਡ 'ਤੇ ਆਪਣੀ ਫੋਟ ਲਾ ਕੇ ਜਾਲੀ ਵੋਟਰ ਕਾਰਡ ਤਿਆਰ ਕਰ ਕੇ ਉਸ 'ਤੇ ਇਕ ਮੋਬਾਇਲ ਨੰਬਰ ਖਰੀਦਿਆ ਹੈ, ਜਿਸ ਰਾਹੀਂ ਇਕ ਜਾਅਲੀ ਚੈੱਕ ਬਣਾ ਕੇ ਉਸ ਨੂੰ ਐੱਚ. ਡੀ. ਐੱਫ. ਸੀ. ਬੈਂਕ 'ਚ ਕੈਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਚੈੱਕ ਨੂੰ ਡਿਸਓਨਰ ਕਰਵਾ ਦਿੱਤਾ।


Related News