ਈ-ਸਕੂਟੀ ਨੂੰ ਅਚਾਨਕ ਅੱਗ ਲੱਗ ਗਈ, ਭਿਆਨਕ ਬਣੇ ਹਾਲਾਤ

Wednesday, Feb 26, 2025 - 04:33 PM (IST)

ਈ-ਸਕੂਟੀ ਨੂੰ ਅਚਾਨਕ ਅੱਗ ਲੱਗ ਗਈ, ਭਿਆਨਕ ਬਣੇ ਹਾਲਾਤ

ਅਬੋਹਰ (ਸੁਨੀਲ) : ਬਿਨਾਂ ਸ਼ੱਕ ਈ-ਸਕੂਟੀ ਖਰੀਦਣ ਦਾ ਰੁਝਾਨ ਦਿਨੋ-ਦਿਨ ਵੱਧ ਰਿਹਾ ਹੈ ਪਰ ਇਹ ਈ-ਸਕੂਟੀ ਬੜੀ ਖ਼ਤਰਨਾਕ ਵੀ ਸਾਬਤ ਹੋ ਸਕਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਲੱਕੜ ਮੰਡੀ ਨੇੜੇ ਇਕ ਜੋਏ ਈ ਬਾਈਕ ਸ਼ੋਅਰੂਮ ਦੇ ਬਾਹਰ ਦੇਖਣ ਨੂੰ ਮਿਲੀ ਜਦੋਂ ਉੱਥੇ ਖੜੇ ਇਕ ਈ-ਬਾਈਕ ਸਕੂਟੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਉਸ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। 

ਆਸ-ਪਾਸ ਦੇ ਲੋਕਾਂ ਨੇ ਤੁਰੰਤ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਖੁਸ਼ਕਿਸਮਤੀ ਨਾਲ, ਅੱਗ ਲੱਗਣ ਸਮੇਂ ਇਹ ਸਕੂਟੀ ਉੱਥੇ ਖੜ੍ਹੀ ਸੀ ਅਤੇ ਨੇੜੇ-ਤੇੜੇ ਕੋਈ ਨਹੀਂ ਸੀ, ਜਦੋਂ ਕਿ ਉੱਥੇ ਕਈ ਹੋਰ ਵਾਹਨ ਵੀ ਖੜ੍ਹੇ ਸਨ, ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਦਾ ਕਾਰਨ ਬੈਟਰੀ ਸਪਾਰਕਿੰਗ ਦੱਸਿਆ ਜਾ ਰਿਹਾ ਹੈ।


author

Gurminder Singh

Content Editor

Related News