ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ''ਈ-ਰਿਕਸ਼ਾ'' ਪ੍ਰਮੋਟ ਕਰਨ ਦਾ ਪਲਾਨ

05/27/2019 10:42:29 AM

ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਟਰਾਂਸਪੋਰਟ ਸਿਸਟਮ ਨੂੰ ਸਹੀ ਕਰਨ ਲਈ ਪ੍ਰਸ਼ਾਸਨ ਨੇ ਈ-ਰਿਕਸ਼ਾ ਨੂੰ ਪ੍ਰਮੋਟ ਕਰਨ ਦਾ ਪਲਾਨ ਤਿਆਰ ਕੀਤਾ ਹੈ। ਜੂਨ ਮਹੀਨੇ ਤੋਂ ਈ-ਰਿਕਸ਼ਾ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ। ਦੋ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਚੰਡੀਗੜ੍ਹ 'ਚ ਬਿਨਾਂ ਕੰਟਰੋਲ ਦੇ ਦੌੜ ਰਹੇ ਆਟੋ ਰਿਕਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਸਵਾਲ ਚੁੱਕਿਆ ਸੀ। ਅਦਾਲਤ ਦੇ ਸਵਾਲ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਈ-ਰਿਕਸ਼ਾ ਸੰਚਾਲਨ ਦੀ ਰੂਪ-ਰੇਖਾ ਤਿਆਰ ਕੀਤੀ ਹੈ।

ਅਧਿਕਾਰੀਆਂ ਦੀ ਦਲੀਲ ਹੈ ਕਿ ਸ਼ਹਿਰ 'ਚ ਈ-ਰਿਕਸ਼ਾ ਚੱਲਣ ਨਾਲ ਜਿੱਥੇ ਪ੍ਰਦੂਸ਼ਣ ਘੱਟ ਹੋਵੇਗਾ, ਉੱਥੇ ਹੀ ਸਪੀਡ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਬੀਤੇ ਦਿਨੀਂ ਬਹੁਤੇ ਆਟੋ ਰਿਕਸ਼ਾ ਵਾਲਿਆਂ ਨੇ ਚੱਲਦੇ ਆਟੋ 'ਚ ਔਰਤਾਂ ਨਾਲ ਅਭੱਦਰ ਵਰਤਾਓ ਕੀਤਾ। ਕਈ ਮਾਮਲਿਆਂ 'ਚ ਤਾਂ ਬਲਾਤਕਾਰ ਦੇ ਮਾਮਲੇ ਵੀ ਸਾਹਮਣੇ ਆਏ ਹਨ। ਈ-ਰਿਕਸ਼ਾ ਨੂੰ ਸਵਾਰੀਆਂ ਲਈ ਹਰ ਮਾਇਨੇ ਤੋਂ ਸੇਫ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦੀ ਦਲੀਲ ਹੈ ਕਿ ਕਿਰਾਇਆ ਸਸਤਾ ਹੋਣ ਦੇ ਚੱਲਦਿਆਂ ਲੋਕ ਆਵਾਜਾਈ ਲਈ ਇਨ੍ਹਾਂ ਦਾ ਇਸਤੇਮਾਲ ਕਰਨਗੇ। ਇਸ ਸੰਦਰਭ 'ਚ ਟਰਾਂਸਪੋਰਟ ਸਕੱਤਰ ਡਾ. ਅਜੇ ਸਿੰਗਲਾ ਦਾ ਕਹਿਣਾ ਹੈ ਕਿ ਸ਼ਹਿਰ 'ਚ ਈ-ਰਿਕਸ਼ਾ ਨੂੰ ਪ੍ਰਮੋਟ ਕਰਨ ਲਈ ਪ੍ਰਸ਼ਾਸਨ ਵਲੋਂ ਪਹਿਲ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਸ ਨਾਲ ਵਧੀਆ ਨਤੀਜੇ ਨਿਕਲਣਗੇ। 


Babita

Content Editor

Related News