ਲੁਧਿਆਣਾ : ਪੀ. ਏ. ਯੂ. ਦੇ ਕੈਂਪਸ ''ਚ ਈ-ਰਿਕਸ਼ਾ ਦੀ ਸ਼ੁਰੂਆਤ
Tuesday, Dec 04, 2018 - 03:54 PM (IST)
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ 'ਚ ਈ-ਰਿਕਸ਼ਾ ਦੀ ਅਧਿਕਾਰਕ ਤੌਰ 'ਤੇ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਵਿਦਿਆਰਥੀਆਂ, ਸਟਾਫ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਫਰੀ ਸਹੂਲਤ ਮੁੱਹਈਆ ਕਰਾਈ ਜਾਵੇਗੀ। ਇਸ ਸੇਵਾ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐੱਸ. ਢਿੱਲੋਂ ਅਤੇ ਉਦਯੋਗਪਤੀ ਓ. ਪੀ. ਪਾਹਵਾ ਨੇ ਕੀਤੀ। ਡਾ. ਢਿੱਲੋਂ ਨੇ ਕਿਹਾ ਕਿ ਮੌਜੂਦਾ ਪ੍ਰਦੂਸ਼ਣ ਭਰੇ ਵਾਤਾਵਰਣ 'ਚ ਇਹ ਸੇਵਾ ਲੋਕਾਂ ਨੂੰ ਰਾਹਤ ਦੇਣ ਦੀ ਇਕ ਕੋਸ਼ਿਸ਼ ਹੈ, ਜਦੋਂ ਕਿ ਪਾਹਵਾ ਨੇ ਸੀ. ਐੱਸ. ਆਰ. ਤਹਿਤ ਇਸ ਨੂੰ ਉਨ੍ਹਾਂ ਦੀ ਇਕ ਜ਼ਿੰਮੇਵਾਰੀ ਦੱਸਿਆ।
