ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਅੱਜ

Friday, Nov 30, 2018 - 11:16 AM (IST)

ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਅੱਜ

ਬਠਿੰਡਾ(ਬਿਊਰੋ)— ਸਾਬਕਾ ਮੁੱਖ ਮੰਤਰੀ ਦੇ ਚਹੇਤੇ ਦਿਆਲ ਸਿੰਘ ਕੋਲਿਆਂਵਾਲੀ 'ਤੇ ਦਰਜ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹਾਈਕੋਰਟ ਤੋਂ ਕੋਲਿਆਂਵਾਲੀ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੇ ਬੀਤੇ ਦਿਨੀਂ ਸੁਪਰੀਮ ਕੋਰਟ ਵਿਚ ਅਰਜੀ ਦਰਜ ਕੀਤੀ ਸੀ ਪਰ ਵਿਜ਼ੀਲੈਂਸ ਅਧਿਕਾਰੀਆਂ ਨੂੰ ਇਸ ਦੀ ਭਣਕ ਲੱਗਦੇ ਹੀ ਉਹ ਸੁਪਰੀਮ ਕੋਰਟ ਪਹੁੰਚੇ ਅਤੇ ਪਟੀਸ਼ਨ ਦਰਜ ਕਰਕੇ ਕੋਲਿਆਂਵਾਲੀ ਨੂੰ ਜ਼ਮਾਨਤ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨ ਦੀ ਅਪੀਲ ਕੀਤੀ। ਸੁਣਵਾਈ 30 ਨਵੰਬਰ ਭਾਵ ਅੱਜ ਹੋਵੇਗੀ। ਜੇਕਰ ਸੁਪਰੀਮ ਕੋਰਟ ਕੋਲਿਆਂਵਾਲੀ ਦੀ ਜ਼ਮਾਨਤ ਰੱਦ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਆਤਮ-ਸਮਰਪਣ ਕਰਨਾ ਪਏਗਾ। ਦੂਜੇ ਪਾਸੇ ਵਿਜ਼ੀਲੈਂਸ ਬਿਊਰੋ ਨੇ ਕੋਲਿਆਂਵਾਲੀ ਨੂੰ ਭਗੋੜਾ ਕਰਾਰ ਦੇਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਮੋਹਾਲੀ ਦੀ ਅਦਾਲਤ ਵਿਚ ਪਟੀਸ਼ਨ ਦਰਜ ਕੀਤੀ ਗਈ ਹੈ, ਜਿਸ 'ਤੇ ਆਖਰੀ ਫੈਸਲਾ 15 ਦਸੰਬਰ ਨੂੰ ਹੋਣਾ ਹੈ।

ਕੀ ਹੈ ਮਾਮਲਾ :
ਵਿਜ਼ੀਲੈਂਸ ਨੇ 2009 ਤੋਂ 2014 ਤੱਕ ਕੋਲਿਆਂਵਾਲੀ ਵਲੋਂ ਐੱਸ.ਐੱਸ. ਬੋਰਡ ਦੇ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਅਹੁਦੇ 'ਤੇ ਰਹਿੰਦੇ ਹੋਏ ਕਮਾਈ ਗਈ ਸੰਪਤੀ ਬਣਾਉਣ ਸਬੰਧੀ ਪੜਤਾਲ ਕੀਤੀ। ਜਾਂਚ ਵਿਚ ਦੇਖਿਆ ਗਿਆ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਸਾਧਨਾਂ ਤੋਂ ਪ੍ਰਾਪਤ ਕੁੱਲ ਆਮਦਨ ਤੋਂ ਵਧ 1.71 ਕਰੋੜ ਰੁਪਏ ਦਾ ਜ਼ਿਆਦਾ ਖਰਚਾ ਕੀਤਾ ਗਿਆ, ਜੋ ਕਿ ਅਸਲੀ ਆਮਦਨ ਤੋਂ ਲੱਗਭਗ 71 ਫੀਸਦੀ ਜ਼ਿਆਦਾ ਹੈ। ਜਾਂਚ ਵਿਚ ਕੋਲਿਆਂਵਾਲੀ ਦੀ ਪੰਜਾਬ ਤੋਂ ਇਲਾਵਾ ਰਾਜਸਥਾਨ, ਉਤਰਾਖੰਡ ਆਦਿ ਰਾਜਾਂ ਵਿਚ ਵੀ ਹੋਰ ਜ਼ਾਇਦਾਦ ਤੋਂ ਇਲਾਵਾ ਹੋਟਲ ਅਤੇ ਖੇਤੀ ਫਾਰਮ ਹੋਣ ਦਾ ਵੀ ਪਤਾ ਲੱਗਾ ਹੈ।


author

cherry

Content Editor

Related News