ਭਲਕੇ ਹੋ ਸਕਦਾ ਹੈ ਕੋਲਿਆਂਵਾਲੀ ਦੇ ਇਲਾਜ ਵਾਲੀ ਅਰਜ਼ੀ ਦਾ ਫੈਸਲਾ
Sunday, Feb 03, 2019 - 03:40 PM (IST)

ਮਲੋਟ (ਜੁਨੇਜਾ) - ਜੇਲ 'ਚ ਬੰਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵਲੋਂ ਇਲਾਜ ਲਈ ਲਾਈ ਅਰਜ਼ੀ 'ਤੇ ਭਲਕੇ ਵਿਚਾਰ ਹੋ ਸਕਦਾ ਹੈ। ਦੱਸ ਦੇਈਏ ਕਿ ਡੇਢ ਮਹੀਨੇ ਤੋਂ ਵਧੇਰੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ਾਂ ਕਰਕੇ ਜੇਲ ਭੇਜੇ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਆਗੂ ਕੋਲਿਆਂਵਾਲੀ ਖਿਲਾਫ 30 ਮਈ ਨੂੰ ਮੋਹਾਲੀ ਵਿਜੀਲੈਂਸ ਥਾਣੇ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਸੀ। ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਪਹੁੰਚ ਕਰਨ ਦੇ ਬਾਵਜੂਦ ਰਾਹਤ ਨਾ ਮਿਲਣ ਕਰਕੇ ਅਦਾਲਤ ਦੇ ਆਦੇਸ਼ 'ਤੇ ਕੋਲਿਆਂਵਾਲੀ ਨੇ 15 ਦਸੰਬਰ 2018 ਨੂੰ ਮੋਹਾਲੀ ਅਦਾਲਤ 'ਚ ਸਰੰਡਰ ਕਰ ਦਿੱਤਾ ਸੀ।
ਇਸ ਦੌਰਾਨ ਕੋਲਿਆਂਵਾਲੀ ਨੇ ਹੁਣ ਅਦਾਲਤ 'ਚ ਆਪਣੀ ਬਵਾਸੀਰ ਅਤੇ ਹੋਰ ਬਿਮਾਰੀ ਦੇ ਆਧਾਰ 'ਤੇ ਨਿੱਜੀ ਹਸਪਤਾਲ 'ਚੋਂ ਇਲਾਜ ਲਈ ਜੇਲ 'ਚੋਂ ਛੁੱਟੀ ਮੰਗੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ ਪੁਲਸ ਨੇ ਅਦਾਲਤ ਦੇ ਆਦੇਸ਼ਾਂ 'ਤੇ ਉਸ ਦੇ 31 ਜਨਵਰੀ ਨੂੰ ਦਇਆਨੰਦ ਮੈਡੀਕਲ ਕਾਲਜ 'ਚੋਂ ਟੈਸਟ ਕਰਾਏ ਹਨ, ਜਿਨ੍ਹਾਂ ਦੀ ਰਿਪੋਰਟ ਹਸਪਤਾਲ ਵਲੋਂ ਭਲਕੇ 4 ਫਰਵਰੀ ਨੂੰ ਅਦਾਲਤ 'ਚ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਦਾਲਤ ਵਲੋਂ ਕੋਲਿਆਂਵਾਲੀ ਦੀ ਅਰਜ਼ੀ 'ਤੇ ਫੈਸਲਾ ਕੀਤਾ ਜਾਵੇਗਾ।