ਲੁਧਿਆਣਾ ''ਚ 50 ਥਾਵਾਂ ''ਤੇ ਲੱਗ ਰਹੇ ਦੁਸਹਿਰੇ ਦੇ ਮੇਲੇ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ

Tuesday, Oct 24, 2023 - 11:42 AM (IST)

ਲੁਧਿਆਣਾ ''ਚ 50 ਥਾਵਾਂ ''ਤੇ ਲੱਗ ਰਹੇ ਦੁਸਹਿਰੇ ਦੇ ਮੇਲੇ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ

ਲੁਧਿਆਣਾ (ਰਾਜ) : ਸ਼ਹਿਰ ’ਚ ਮੰਗਲਵਾਰ ਨੂੰ ਕਈ ਥਾਈਂ ਦੁਸਹਿਰੇ ਦੇ ਮੇਲੇ ਲੱਗ ਰਹੇ ਹਨ। ਸ਼ਹਿਰ ’ਚ ਸਭ ਕੁੱਝ ਠੀਕ ਰਹੇ, ਇਸ ਦੇ ਲਈ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਸਾਰੇ ਦੁਸਹਿਰਾ ਮੇਲਿਆਂ ’ਚ ਪੁਲਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁੱਲੜਬਾਜ਼ਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਹੀ ਤਰ੍ਹਾਂ ਹਰ ਮੇਲੇ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਅਤੇ ਪੁਲਸ ਵੱਲੋਂ ਪ੍ਰਬੰਧਕਾਂ ਨੂੰ ਮੇਲੇ ਦੀ ਵੀਡੀਓਗ੍ਰਾਫੀ ਵੀ ਕਰਨ ਲਈ ਕਿਹਾ ਗਿਆ ਹੈ।

ਅਸਲ 'ਚ ਸ਼ਹਿਰ ’ਚ ਕਰੀਬ 50 ਥਾਵਾਂ ’ਤੇ ਦੁਸਹਿਰਾ ਮੇਲੇ ਲੱਗ ਰਹੇ ਹਨ, ਜਿੱਥੇ ਲੱਖਾਂ ਲੋਕ ਪਰਿਵਾਰ ਸਮੇਤ ਘੁੰਮਣ ਜਾਣਗੇ। ਪੁਲਸ ਵੱਲੋਂ ਹਰ ਮੇਲੇ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ। ਇਸ ਤੋਂ ਇਲਾਵਾ ਸ਼ਹਿਰ ਦੇ ਹਰ ਚੌਂਕ-ਚੌਰਾਹਿਆਂ ’ਤੇ ਵੀ ਪੁਲਸ ਮੌਜੂਦ ਰਹੇਗੀ, ਜੋ ਹਰ ਵਾਹਨ ਦੀ ਚੈਕਿੰਗ ਕਰੇਗੀ। ਇਸ ਤੋਂ ਇਲਾਵਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਵੇ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦੇਣ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੁਤਾਬਕ ਉਹ ਖ਼ੁਦ ਜਾ ਕੇ ਸੁਰੱਖਿਆ ਵਿਵਸਥਾ ਚੈੱਕ ਕਰ ਰਹੇ ਹਨ। ਪੰਜਾਬ ਪੁਲਸ ਦੇ ਨਾਲ-ਨਾਲ ਮਹਾਨਗਰ ਦੀ ਪੁਲਸ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਪੂਰੀ ਤਰ੍ਹਾਂ ਲੋਕਾਂ ਦੀ ਸੁਰੱਖਿਆ ਸਬੰਧੀ ਅਲਰਟ ਹੈ।
 


author

Babita

Content Editor

Related News