ਲੁਧਿਆਣਾ ਜ਼ਿਲ੍ਹੇ 'ਚ ਦੁਸਹਿਰਾ ਮੇਲੇ ਦੌਰਾਨ ਪੁਖ਼ਤਾ ਸੁਰੱਖਿਆ ਪ੍ਰਬੰਧ, ਚੱਪੇ-ਚੱਪੇ 'ਤੇ ਮੌਜੂਦ ਰਹੇਗੀ ਪੁਲਸ

Wednesday, Oct 05, 2022 - 10:53 AM (IST)

ਲੁਧਿਆਣਾ ਜ਼ਿਲ੍ਹੇ 'ਚ ਦੁਸਹਿਰਾ ਮੇਲੇ ਦੌਰਾਨ ਪੁਖ਼ਤਾ ਸੁਰੱਖਿਆ ਪ੍ਰਬੰਧ, ਚੱਪੇ-ਚੱਪੇ 'ਤੇ ਮੌਜੂਦ ਰਹੇਗੀ ਪੁਲਸ

ਲੁਧਿਆਣਾ (ਰਾਜ) : ਬੁੱਧਵਾਰ ਨੂੰ ਸ਼ਹਿਰ ’ਚ ਕਈ ਥਾਈਂ ਦੁਸਹਿਰਾ ਮੇਲੇ ਲੱਗੇ ਹੋਏ ਹਨ। ਸ਼ਹਿਰ ’ਚ ਸਭ ਕੁੱਝ ਠੀਕ ਰਹੇ, ਇਸ ਦੇ ਲਈ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਲਗਾਤਾਰ ਪੁਲਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਦੁਸਹਿਰਾ ਮੇਲੇ ’ਚ ਪੁਲਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਪਾਸੇ ਪੁਲਸ ਮੌਜੂਦ ਹੈ। ਜਗ੍ਹਾ-ਜਗ੍ਹਾ ਪੁਲਸ ਨਾਕਾਬੰਦੀ ਕਰ ਕੇ ਮੌਜੂਦ ਰਹੇਗੀ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਹਰ ਮੇਲੇ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਅਤੇ ਪੁਲਸ ਵੱਲੋਂ ਪ੍ਰਬੰਧਕਾਂ ਨੂੰ ਮੇਲੇ ਦੀ ਵੀਡੀਓਗ੍ਰਾਫੀ ਵੀ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਡੇਰਾਬੱਸੀ ਤੋਂ ਵੱਡੀ ਖ਼ਬਰ : ਦੁਸਹਿਰਾ ਮਨਾਉਣ ਲਈ ਗਰਾਊਂਡ 'ਚ ਰੱਖੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼

ਅਸਲ ’ਚ ਸ਼ਹਿਰ ਵਿਚ 2 ਦਰਜਨ ਥਾਵਾਂ ’ਤੇ ਦੁਸਹਿਰਾ ਮੇਲੇ ਲੱਗ ਰਹੇ ਹਨ, ਜਿੱਥੇ ਲੱਖਾਂ ਲੋਕ ਪਰਿਵਾਰਾਂ ਸਮੇਤ ਘੁੰਮਣ ਆਉਣਗੇ। ਪੁਲਸ ਵੱਲੋਂ ਹਰ ਮੇਲੇ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹਨ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ। ਇਸ ਤੋਂ ਇਲਾਵਾ ਸ਼ਹਿਰ ਹਰ ਚੌਂਕ-ਚੌਰਾਹਿਆਂ ’ਤੇ ਵੀ ਪੁਲਸ ਮੌਜੂਦ ਰਹੇਗੀ, ਜੋ ਹਰ ਵਾਹਨਾਂ ਦੀ ਚੈਕਿੰਗ ਕਰੇਗੀ।

ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਪਾਬੰਦੀ

ਇਸ ਤੋਂ ਇਲਾਵਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਵੇ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦੇਣ। ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਉਹ ਖ਼ੁਦ ਜਾ ਕੇ ਸੁਰੱਖਿਆ ਵਿਵਸਥਾ ਚੈੱਕ ਕਰ ਰਹੇ ਹਨ। ਪੰਜਾਬ ਪੁਲਸ ਦੇ ਨਾਲ-ਨਾਲ ਮਹਾਨਗਰ ਦੀ ਪੁਲਸ ਵੀ ਹਰ ਸਥਿਤੀ ਨੂੰ ਨਜਿੱਠਣ ਲਈ ਤਿਆਰ ਹੈ ਅਤੇ ਪੂਰੀ ਤਰ੍ਹਾਂ ਲੋਕਾਂ ਦੀ ਸੁਰੱਖਿਆ ਲਈ ਅਲਰਟ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News