ਸਕੂਲ ਬੰਦ ਹੋਣ ਕਾਰਣ ਬੋਰਡ ਪ੍ਰੀਖਿਆਵਾਂ ਦੇ ਚੱਲਦੇ ਮਾਪੇ ਚਿੰਤਾ ’ਚ, ਵਿਭਾਗ ਨੂੰ ਕੀਤੀ ਇਹ ਅਪੀਲ
Sunday, Jan 21, 2024 - 12:08 PM (IST)
ਲੁਧਿਆਣਾ (ਵਿੱਕੀ) : ਹੱਡ ਚੀਰਵੀਂ ਠੰਡ ਵਿਚ ਲੰਮੇ ਸਮੇਂ ਤੱਕ ਬੰਦ ਰਹਿਣ ਕਾਰਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਬਾਰੇ ਚਿੰਤਾ ਜਤਾਈ ਹੈ। ਸਿੱਖਿਆ ਬੋਰਡ ਦੇ ਅਧਿਕਾਰੀਆਂ ਦੇ ਨਾਲ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਹੋਏ, ਮਾਤਾ-ਪਿਤਾ ਵਿਦਿਆਰਥੀਆਂ ਨੂੰ ਤਿਆਰੀ ਲਈ ਪੂਰਾ ਸਮਾਂ ਪ੍ਰਦਾਨ ਕਰਨ ਲਈ ਬੋਰਡ ਪ੍ਰੀਖਿਆਵਾਂ ਨੂੰ ਦੇਰੀ ਨਾਲ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਹਨ। ਸੂਬੇ ਭਰ ਦੇ ਸਕੂਲਾਂ ਲਈ ਸਰਦੀ ਦੀਆਂ ਛੁੱਟੀਆਂ ਸ਼ੁਰੂ ਵਿਚ 25 ਤੋਂ 31 ਦਸੰਬਰ ਤੱਕ ਸਨ ਭਾਂਵੇ ਵੱਧਦੀ ਠੰਡ ਕਾਰਨ, ਕਲਾਸ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ 8 ਤੋਂ 14 ਜਨਵਰੀ ਤੱਕ ਦੋਬਾਰਾ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ। ਇਸ ਤੋਂ ਬਾਅਦ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਤੀਜੀ ਵਾਰ 15 ਤੋਂ 21 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਵਾਰ-ਵਾਰ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰੋਗਰਾਮ ਵਿਚ ਕਾਫੀ ਅੜਚਣ ਆਈ ਹੈ, ਜਿਸ ਨਾਲ ਉਹ 13 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਪਣੀ ਆਗਾਮੀ ਸਾਲਾਨਾ ਬੋਰਡ ਪ੍ਰੀਖਿਆਵਾਂ ਲਈ ਤਿਆਰ ਨਹੀਂ ਹੋ ਸਕੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਸਕੂਲਾਂ ’ਚ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ
ਮਾਪਿਆਂ ਨੂੰ ਡਰ ਹੈ ਕਿ ਮੌਜੂਦਾ ਹਾਲਾਤ ਉਨ੍ਹਾਂ ਦੇ ਬੱਚਿਆਂ ਦੀਆਂ ਸਲਾਨਾ ਪ੍ਰੀਖਿਆਵਾਂ ਵਿਚ ਸੌ ਫੀਸਦੀ ਨਤੀਜੇ ਪ੍ਰਾਪਤ ਕਰਨ ਦੀ ਸਮਰੱਥਾ ਵਿਚ ਰੋੜਾ ਬਣ ਸਕਦੀ ਹੈ। ਵਿੱਦਿਅਕ ਕੈਲੰਡਰ ਵਿਚ ਰੁਕਾਵਟ ਕਾਰਨ ਵਿਦਿਆਰਥੀਆਂ ਨੂੰ ਪਾਠਕ੍ਰਮ ਕਵਰ ਕਰਨ ਤੇ ਪੂਰੀ ਤਰ੍ਹਾਂ ਨਾਲ ਦੁਹਰਾਉਣ ਲਈ ਪੂਰਾ ਸਮਾਂ ਨਹੀਂ ਮਿਲਿਆ ਹੈ। ਜਿਵੇਂ ਕਿ ਮਾਪਿਆਂ ਅਤੇ ਅਧਿਆਪਕਾਂ ਦੀ ਚਿੰਤਾ ਦੀਆਂ ਆਵਾਜ਼ਾਂ ਲਗਾਤਾਰ ਵੱਧ ਰਹੀਆਂ ਹਨ। ਇਹ ਦੇਖਣਾ ਬਾਕੀ ਹੈ ਕਿ ਕੀ ਸਿੱਖਿਆ ਬੋਰਡ ਅਤੇ ਸਰਕਾਰ ਇਸ ’ਤੇ ਧਿਆਨ ਦੇਣਗੇ ਅਤੇ ਬੋਰਡ ਪ੍ਰੀਖਿਆ ਪ੍ਰੋਗਰਾਮ ਨੂੰ ਰੀ-ਸ਼ੈਡਿਊਲ ਕਰਨਗੇ, ਜਿਸ ਨਾਲ ਵਿਦਿਆਰਥੀਆਂ ਨੂੰ ਸਖ਼ਤ ਚੁਣੌਤੀਆਂ ਦੇ ਬਾਵਜੂਦ ਸਫਲ ਹੋਣ ਦਾ ਸਹੀ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਕ ਵਿਦਿਆਰਤੀਆਂ ਦੇ ਪਿਤਾ ਅਨਿਲ ਕੁਮਾਰ ਨੇ ਟਿੱਪਣੀ ਕੀਤੀ ਕਿ ਸਾਡੇ ਬੱਚਿਆਂ ਨੂੰ ਲੰਮੇ ਸਮੇਂ ਤੱਕ ਸਕੂਲ ਬੰਦ ਰਹਿਣ ਕਾਰਨ ਆਪਣੀ ਪੜਾਈ ਵਿਚ ਵਾਰ-ਵਾਰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਹਾਲਾਤ ਵਿਚ ਉਨ੍ਹਾਂ ਤੋਂ ਪ੍ਰੀਖਿਆਵਾਂ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਨਾ ਸੰਭਵ ਨਹੀਂ ਹੈ। ਸਰਕਾਰ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦੇ ਭਵਿੱਖ ਦੀ ਖਾਤਿਰ ਪ੍ਰੀਖਿਆ ਦੀਆਂ ਤਾਰੀਖਾਂ ’ਤੇ ਫਿਰ ਵਿਚਕਾਰ ਕੀਤਾ ਜਾਵੇ। ਇਕ ਹੋਰ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਪ੍ਰੀਖਿਆ ਪ੍ਰੋਗਰਾਮ ਵਿਚ ਲਚੀਲੇਪਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਕਿਹਾ ਕਿ ਅਧਿਕਾਰੀਆਂ ਨੂੰ ਬੱਚਿਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆਵਾਂ ਨੂੰ ਕੁਝ ਦਿਨਾਂ ਲਈ ਰੱਦ ਕਰਨ ਨਾਲ ਉਨ੍ਹਾਂ ਦੀਆਂ ਤਿਆਰੀਆਂ ਤੇ ਪ੍ਰਦਰਸ਼ਨ ਵਿਚ ਵੱਡਾ ਫਰਕ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਠੰਡ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਨੇ ਸੂਬੇ ਭਰ ਲਈ ਜਾਰੀ ਕੀਤਾ ਰੈੱਡ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8