ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ

Monday, Apr 03, 2023 - 12:24 PM (IST)

ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ

ਮੁਕੇਰੀਆਂ (ਸੁਦਰਸ਼ਨ)- ਵਿਸ਼ਵ ਪ੍ਰਸਿੱਧ ਮਹਾਰਾਣਾ ਪ੍ਰਤਾਪ ਸਾਗਰ ਝੀਲ (ਪੌਂਗ ਡੈਮ) ਵਿਚ ਇਸ ਸਾਲ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਕਾਫ਼ੀ ਹੈ। ਹੁਣ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਵਧਦਾ ਜਾ ਰਹੀ ਹੈ। ਇਹ ਪੱਧਰ ਪਿਛਲੇ ਸਾਲ ਦੇ ਪਾਣੀ ਦੇ ਪੱਧਰ ਨਾਲੋਂ ਲਗਭਗ ਅੱਠ ਫੁੱਟ ਉੱਚਾ ਹੈ। ਇਸ ਸਮੇਂ ਝੀਲ ਵਿਚ 2601 ਕਿਊਸਿਕ ਪਾਣੀ ਆ ਰਿਹਾ ਹੈ। ਡੈਮ ਦੀਆਂ ਟਰਬਾਈਨਾਂ ਰਾਹੀਂ ਸਿਰਫ਼ 505 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਇਸ ਵੇਲੇ ਮੀਂਹ ਕਾਰਨ ਸਿੰਚਾਈ ਲਈ ਪਾਣੀ ਦੀ ਲੋੜ ਨਹੀਂ ਹੈ। ਮੀਂਹ ਕਾਰਨ ਆਮ ਤਾਪਮਾਨ ਵੀ ਠੀਕ ਚੱਲ ਰਿਹਾ ਹੈ ਅਤੇ ਬਿਜਲੀ ਦੀ ਖ਼ਪਤ ਵੀ ਘੱਟ ਹੈ, ਜਿਸ ਕਾਰਨ ਡੈਮ ਵਿਚੋਂ ਪਾਣੀ ਦੀ ਨਿਕਾਸੀ ਜ਼ਿਆਦਾ ਨਹੀਂ ਹੋ ਰਹੀ। ਪਿਛਲੇ ਸਾਲ ਇਸ ਸਮੇਂ 1322.49 ਫੁੱਟ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਸੀ, ਜੋਕਿ ਹੁਣ 1330.19 ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਪਿਛਲੇ ਸਾਲ ਨਾਲੋਂ ਕਰੀਬ ਅੱਠ ਫੁੱਟ ਵੱਧ ਹੈ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਯਾਦ ਰਹੇ ਕਿ ਇਸ ਝੀਲ ਵਿਚ ਪਾਣੀ ਭਰਨ ਦਾ ਸੀਜ਼ਨ 20 ਜੂਨ ਤੋਂ 20 ਸਤੰਬਰ ਤੱਕ ਕਿਹਾ ਜਾਂਦਾ ਹੈ। ਇਸ ਸਾਲ ਜਦੋਂ ਜੂਨ ਤੋਂ ਪਾਣੀ ਭਰਨ ਦਾ ਸੀਜ਼ਨ ਸ਼ੁਰੂ ਹੋਵੇਗਾ ਤਾਂ ਉਦੋਂ ਤੱਕ ਝੀਲ ਵਿਚ ਕਾਫ਼ੀ ਪਾਣੀ ਦਾ ਭੰਡਾਰ ਹੋਵੇਗਾ। ਇਸ ਡੈਮ ਤੋਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਖ਼ੇਤਰਾਂ ਵਿਚ ਖੇਤੀ ਦੀ ਸਿੰਚਾਈ ਕੀਤੀ ਜਾਂਦੀ ਹੈ। ਪਾਣੀ ਦਾ ਪੱਧਰ ਸਹੀ ਹੋਣ ਕਾਰਨ ਉੱਤਰੀ ਭਾਰਤ ਦੇ ਖੇਤੀ ਉਤਪਾਦਨ ਲਈ ਇਕ ਚੰਗੀ ਖ਼ਬਰ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News