ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਪਤਵੰਤਿਆਂ ਨੇ ਪੁਲਸ ਕੋਲ ਜਤਾਇਆ ਰੋਸ

05/24/2017 5:48:00 PM

 ਸਾਦਿਕ(ਪਰਮਜੀਤ)-ਲਗਾਤਾਰ ਹੋਰ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਪਏ ਡਰ ਤੇ ਸਹਿਮ ਨੂੰ ਲੈ ਕੇ ਸ਼ਹਿਰ ਦੇ ਪਤਵੰਤਿਆਂ ਦੇ ਵਫਦ ਨੇ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤੇ ਦੋਸ਼ੀ ਨਾ ਫੜੇ ਜਾਣ 'ਤੇ ਰੋਸ ਜਤਾਇਆ। ਇਸ ਵਫ਼ਦ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਸਾਦਿਕ, ਲਿਖਾਰੀ ਸਭਾ ਸਾਦਿਕ ਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। 
ਵਫਦ ਨੇ ਪੁਲਸ ਨੂੰ ਕਿਹਾ ਕਿ ਇਕ ਹਫਤੇ ਅੰਦਰ ਤਿੰਨ ਚੋਰੀਆਂ ਹੋਣ ਕਾਰਨ 7 ਲੱਖ ਰੁਪਏ ਦਾ ਤਿੰਨ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਦੁਕਾਨਾਂ ਤੇ ਨੌਕਰੀਆਂ 'ਤੇ ਜਾਣ ਵਾਲੇ ਪਰਿਵਾਰ ਚਿੰਤਤ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਇਆ ਜਾਵੇ ਅਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ 'ਤੇ ਐੱਸ. ਆਈ. ਅਮਨਦੀਪ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਕਥਿਤ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਯਤਨਸ਼ੀਲ ਹਨ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 
ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਕਰਨਜੀਤ ਸਿੰਘ ਧੁੰਨਾ, ਹੈਪੀ ਸੇਠੀ, ਤੇਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਾਦਿਕ, ਲਖਵਿੰਦਰ ਸਿੰਘ ਅਤੇ ਸੰਦੀਪ ਗੁਲਾਟੀ ਵੀ ਹਾਜ਼ਰ ਸਨ।


Related News